ਅਹਿਮਦਾਬਾਦ— ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਮੁਤਾਬਕ ਖੇਡ ਮੰਤਰੀ ਕੀਰੇਨ ਰੀਜੀਜੂ ਭਾਰਤੀ ਫੁੱਟਬਾਲ ਨੂੰ ਉਤਸ਼ਾਹਤ ਕਰਨ ਲਈ ਵਾਧੂ ਮਾਲੀ ਮਦਦ ਦੇਣ ਲਈ ਵਚਨਬੱਧ ਹਨ। ਰੀਜੀਜੂ ਨੇ ਹੀਰੋ ਇੰਟਰਕਾਂਟੀਨੈਂਟਲ ਕੱਪ ਦੇ ਮੈਚ ਤੋਂ ਬਾਅਦ ਇਕ ਇੰਟਰਵਿਊ 'ਚ ਕਿਹਾ, ''ਅਸੀਂ ਹਾਲ 'ਚ ਪੁਰਸ਼ ਅਤੇ ਮਹਿਲਾ ਫੁੱਟਬਾਲ 'ਚ ਕਾਫੀ ਸੁਧਾਰ ਦੇਖਿਆ ਹੈ। ਜਿੱਥੇ ਤਕ ਖੇਡ ਮੰਤਰਾਲਾ ਦੀ ਗੱਲ ਹੈ ਤਾਂ ਅਸੀਂ ਜਿੱਥੇ ਤਕ ਸੰਭਵ ਹੋਵੇ ਵਾਧੂ ਮਦਦ ਦੇਵਾਂਗੇ।''
ਮੰਤਰੀ ਨੇ ਫੁੱਟਬਾਲ ਦੇ ਪ੍ਰਤੀ ਆਪਣੇ ਲਗਾਅ ਦਾ ਖੁਲ੍ਹ ਕੇ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਮੰਤਰਾਲਾ ਬਿਹਤਰ ਸਿਖਲਾਈ, ਕੋਚਿੰਗ ਅਤੇ ਹੋਰ ਸਹੂਲਤਾਂ 'ਤੇ ਵੱਧ ਧਿਆਨ ਦੇਵੇਗਾ। ਏ.ਆਈ.ਐੱਫ.ਐੱਫ. ਹੋਰ ਜੋ ਵੀ ਮੰਗ ਜਾਂ ਜ਼ਰੂਰਤ ਸਾਹਮਣੇ ਰੱਖੇਗਾ ਉਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਹਮੇਸ਼ਾ ਅੱਗੇ ਰਹਾਂਗੇ। ਉਨ੍ਹਾਂ ਕਿਹਾ ਕਿ ਮੈਂ ਭਾਰਤ 'ਚ ਕਿਸੇ ਵੀ ਤਰ੍ਹਾਂ ਦੇ ਖੇਡ ਨੂੰ ਸਹਿਯੋਗ ਦੇਣ ਪ੍ਰਤੀ ਕਾਫੀ ਉਤਸ਼ਾਹਤ ਹਾਂ ਅਤੇ ਫੁੱਟਬਾਲ ਮੇਰੇ ਲਈ ਖਾਸ ਹੈ।
ਸਰਬਜੋਤ ਨੇ ਜੂਨੀਅਰ ਨਿਸ਼ਾਨੇਬਾਜ਼ੀ ਵਰਲਡ ਕੱਪ 'ਚ ਭਾਰਤ ਲਈ ਜਿੱਤਿਆ ਸੋਨ ਤਮਗਾ
NEXT STORY