ਸਪੋਰਟਸ ਡੈਸਕ— ਵੇਲਿੰਗਟਨ 'ਚ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਇਨ੍ਹਾਂ ਦਿਨੀਂ ਖੇਡਿਆ ਜਾ ਰਿਹਾ ਹੈ। ਇਸ ਵਿਚਾਲੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ ਭਾਵ ਉਨ੍ਹਾਂ ਦੀ ਪਤਨੀ ਨੇ ਇਕ ਧੀ ਨੂੰ ਜਨਮ ਦਿੱਤਾ ਹੈ। ਦਰਅਸਲ, ਨੀਲ ਵੈਗਰਨ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਪਾਉਂਦੇ ਹੋਏ ਖਾਸ ਕੈਪਸ਼ਨ ਦਿੱਤਾ, ''ਓਲੀਵੀਆ ਵੈਗਨਰ 19 ਫਰਵਰੀ 2020 ਨੂੰ ਪੈਦਾ ਹੋਈ ਹੈ। ਲਾਨਾ ਅਤੇ ਲਿਵੀ ਦੋਵੇਂ ਠੀਕ ਹਨ।'' ਜ਼ਿਕਰਯੋਗ ਹੈ ਕਿ ਨੀਲ ਇਸ ਫੋਟੋ 'ਚ ਆਪਣੀ ਪਤਨੀ ਅਤੇ ਧੀ ਨਾਲ ਦਿਖਾਈ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਵੈਗਨਰ ਦੇ ਘਰੇਲੂ ਹਾਲਾਤ ਦਾ ਅੰਦਾਜ਼ਾ ਪਹਿਲਾਂ ਤੋਂ ਹੋਣ ਕਾਰਨ ਕੀਵੀ ਕ੍ਰਿਕਟ ਬੋਰਡ ਨੇ ਅਹਿਤਿਆਤ ਦੇ ਤੌਰ 'ਤੇ ਕਦਮ ਚੁੱਕਦੇ ਹੋਏ ਮੈਟ ਹੈਨਰੀ ਨੂੰ ਬਤੌਰ ਰਿਜ਼ਰਵ ਖਿਡਾਰੀ ਟੀਮ 'ਚ ਨੀਲ ਵੈਗਨਰ ਦੀ ਜਗ੍ਹਾ ਸ਼ਾਮਲ ਕੀਤਾ ਸੀ ਪਰ ਪਲੇਇੰਗ ਇਲੈਵਨ 'ਚ ਕਾਈਲ ਜੈਮੀਸਨ ਨੂੰ ਜਗ੍ਹਾ ਮਿਲੀ। ਉਨ੍ਹਾਂ ਨੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ ਅਤੇ ਭਾਰਤ ਨੂੰ ਸ਼ੁਰੂਆਤੀ ਝਟਕੇ ਦੇਣ 'ਚ ਅਹਿਮ ਭੂਮਿਕਾ ਨਿਭਾਈ।
33 ਸਾਲ ਦੇ ਭਾਰਤੀ ਕ੍ਰਿਕਟਰ ਪ੍ਰਗਿਆਨ ਓਝਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY