ਕੋਲਕਾਤਾ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਆਪਣੇ ਸਾਬਕਾ ਆਲਰਾਊਂਡਰ ਆਂਦ੍ਰੇ ਰਸਲ ਦੇ ਸਨਮਾਨ ’ਚ ਜਰਸੀ ਨੰਬਰ 12 ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਰਸਲ ਨੇ 2017 ਨੂੰ ਛੱਡ ਕੇ 2014 ਤੋਂ 2025 ਤੱਕ ਕੇ. ਕੇ. ਆਰ. ਦੀ ਨੁਮਾਇੰਦਗੀ ਕੀਤੀ ਸੀ ਤੇ ਕੁੱਲ ਮਿਲਾ ਕੇ ਆਪਣੇ 140 ’ਚੋਂ 133 ਆਈ. ਪੀ. ਐੱਲ. ਮੁਕਾਬਲੇ ਕੇ. ਕੇ. ਆਰ. ਲਈ ਖੇਡੇ ਹਨ। ਪਿਛਲੇ ਸਾਲ ਨਵੰਬਰ ’ਚ ਰਸਲ ਨੇ ਆਈ. ਪੀ. ਐੱਲ. ਤੋਂ ਸੰਨਿਆਸ ਲੈ ਲਿਆ ਸੀ ਅਤੇ ਰਸੇਲ ਕੇ. ਕੇ. ਆਰ. ਦਾ ਪਾਵਰ ਕੋਚ ਬਣ ਗਿਆ ਸੀ।
ਰਸਲ ਨੇ ਕੋਚਿੰਗ ਦੀ ਭੂਮਿਕਾ ਅਪਣਾਉਣ ’ਤੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਇਸ ਨਾਲ ਮੇਰੇ ਮਾਈਂਡਸੈੱਟ ’ਚ ਬਦਲਾਅ ਆਇਆ ਹੈ। ਮੈਂ ਜਿਨ੍ਹਾਂ ਦੇ ਨਾਲ ਜਾਂ ਜਿਨ੍ਹਾਂ ਦੇ ਵਿਰੁੱਧ ਖੇਡਿਆ ਹਾਂ, ਮੈਂ ਸਾਰੇ ਖਿਡਾਰੀਆਂ ਨੂੰ ਹੁਣ ਵਾਪਸ ਦੇਣਾ ਹੈ। ਮੈਨੂੰ ਅਜਿਹਾ ਕਰਨ ’ਚ ਖੁਸ਼ੀ ਮਹਿਸੂਸ ਹੋ ਰਹੀ ਹੈ।’’
2014 ਤੇ 2024 ’ਚ ਰਸਲ ਕੇ. ਕੇ. ਆਰ. ਦੇ ਦੋਵੇਂ ਖਿਤਾਬੀ ਸੈਸ਼ਨਾਂ ਦਾ ਹਿੱਸਾ ਰਿਹਾ ਸੀ। ਹਾਲਾਂਕਿ ਉਸ ਨੇ 2014 ’ਚ ਸਿਰਫ 2 ਮੁਕਾਬਲੇ ਖੇਡੇ ਸਨ ਪਰ 2024 ’ਚ 15 ਮੁਕਾਬਲਿਆਂ ਦੌਰਾਨ ਉਸ ਨੇ ਆਲਰਾਊਂਡ ਪ੍ਰਦਰਸ਼ਨ ਕਰਕੇ ਕੇ. ਕੇ. ਆਰ. ਦੀ ਜਿੱਤ ’ਚ ਅਹਿਮ ਭੂਮਿਕਾ ਅਦਾ ਕੀਤੀ ਸੀ। ਉਸ ਸੈਸ਼ਨ ’ਚ ਰਸਲ ਨੇ 9 ਪਾਰੀਆਂ ’ਚ 185 ਦੀ ਸਟ੍ਰਾਈਕ ਰੇਟ ਨਾਲ 222 ਦੌੜਾਂ ਬਣਾਈਆਂ ਸਨ ਅਤੇ 15.52 ਦੀ ਗੇਂਦਬਾਜ਼ੀ ਔਸਤ ਨਾਲ 19 ਵਿਕਟਾਂ ਹਾਸਲ ਕੀਤੀਆਂ ਸਨ।
ਆਈ. ਪੀ. ਐੱਲ. ਤੋਂ ਇਲਾਵਾ ਰਸਲ ਨੇ 2014-15 ’ਚ ਕੇ. ਕੇ. ਆਰ. ਲਈ ਚੈਂਪੀਅਨਜ਼ ਲੀਗ ’ਚ ਵੀ ਖੇਡਿਆ ਸੀ ਅਤੇ ਉਸ ਸੈਸ਼ਨ ’ਚ ਕੇ. ਕੇ. ਆਰ. ਫਾਈਨਲ ਤੱਕ ਪਹੁੰਚੀ ਸੀ।
ਗੁਜਰਾਤ ਟਾਈਟਨਸ 'ਚ ਵੱਡਾ ਬਦਲਾਅ, ਇਸ ਧਾਕੜ ਦੀ ਹੋਈ ਅਚਾਨਕ ਐਂਟਰੀ
NEXT STORY