ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਆਈਪੀਐੱਲ 2024 ਦਾ ਕੁਆਲੀਫਾਇਰ 1 ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼ਾਨਦਾਰ ਫਾਰਮ 'ਚ ਚੱਲ ਰਹੇ ਕੇਕੇਆਰ ਨੂੰ 'ਰਨ ਮਸ਼ੀਨ' ਸਨਰਾਈਜ਼ਰਸ ਹੈਦਰਾਬਾਦ ਤੋਂ ਦੂਰ ਰਹਿਣਾ ਹੋਵੇਗਾ। ਕੇਕੇਆਰ ਇਸ ਸਾਲ ਆਈਪੀਐੱਲ ਦੇ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਸੀ ਜਦੋਂ ਕਿ ਸਨਰਾਈਜ਼ਰਜ਼ ਪਿਛਲੇ ਲੀਗ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਦੂਜੇ ਸਥਾਨ ’ਤੇ ਰਹੀ ਸੀ। ਲੀਗ ਗੇੜ ਦੇ 70 ਮੈਚਾਂ ਵਿੱਚ ਸਿਖਰਲੇ ਦੋ ਸਥਾਨਾਂ ’ਤੇ ਰਹੀਆਂ ਇਨ੍ਹਾਂ ਟੀਮਾਂ ਨੂੰ ਪਿਛਲੇ ਦਸ ਦਿਨਾਂ ਵਿੱਚ ਮੀਂਹ ਕਾਰਨ ਚੰਗੀ ਬਰੇਕ ਲੱਗੀ ਹੈ। ਅਜਿਹੇ 'ਚ ਦੋਵੇਂ ਟੀਮਾਂ ਤਰੋ-ਤਾਜ਼ਾ ਹੋਣਗੀਆਂ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ 'ਚ ਜਗ੍ਹਾ ਬਣਾਉਣਾ ਚਾਹੁਣਗੀਆਂ।
ਇਹ ਵੀ ਪੜ੍ਹੋ : IPL ਭਾਰਤ ਲਈ ਖੇਡਣ ਦਾ 'ਸ਼ਾਰਟਕੱਟ' ਨਹੀਂ : ਗੌਤਮ ਗੰਭੀਰ
ਸੰਭਾਵਿਤ ਪਲੇਇੰਗ 11
ਸਨਰਾਈਜ਼ਰਜ਼ ਹੈਦਰਾਬਾਦ: ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਨਿਤੀਸ਼ ਰੈੱਡੀ, ਹੇਨਰਿਕ ਕਲਾਸੇਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਸਨਵੀਰ ਸਿੰਘ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਜੈਦੇਵ ਉਨਾਦਕਟ, ਮਯੰਕ ਮਾਰਕੰਡੇ।
ਕੋਲਕਾਤਾ ਨਾਈਟ ਰਾਈਡਰਜ਼ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਸੁਨੀਲ ਨਰਾਇਣ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਆਂਦਰੇ ਰਸਲ, ਰਿੰਕੂ ਸਿੰਘ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
T20 WC ਦੌਰਾਨ ਵਿਵ ਰਿਚਰਡਸ ਨੂੰ ਰਾਸ਼ਟਰੀ ਟੀਮ ਦਾ ਮੈਂਟਰ ਬਣਾਉਣਾ ਚਾਹੁੰਦਾ ਹੈ PCB
NEXT STORY