ਸਪੋਰਟਸ ਡੈਸਕ— ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਟੀ-20 ਵਰਲਡ ਕੱਪ ਨੂੰ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਅਜਿਹੇ ’ਚ ਭਾਰਤ ਵੱਲੋਂ ਰੋਹਿਤ ਸ਼ਰਮਾ ਦੇ ਨਾਲ ਵਿਰਾਟ ਕੋਹਲੀ, ਸ਼ਿਖਰ ਧਵਨ ਤੇ ਕੇ. ਐੱਲ. ਰਾਹੁਲ ’ਚੋਂ ਕੌਣ ਓਪਨਿੰਗ ਕਰੇਗਾ ਇਸ ਗੱਲ ਨੂੰ ਲੈ ਕੇ ਦੁਵਿਧਾ ਦੀ ਸਥਿਤੀ ਬਣੀ ਹੋਈ ਹੈ। ਇਸ ਗੱਲ ਨੂੰ ਲੈ ਕੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੇ ਕਿਹਾ ਕਿ ਧਵਨ ਦੀ ਜਗ੍ਹਾ ਟੀ-20 ਵਰਲਡ ਕੱਪ 2021 ’ਚ ਕੇ. ਐੱਲ. ਰਾਹੁਲ ਨੂੰ ਤਰਜੀਹ ਦਿੱਤੀ ਜਾਵੇਗੀ।
ਅਗਰਕਰ ਨੇ ਪੱਤਰਕਾਰਾਂ ਨੂੰ ਕਿਹਾ, ਇਹ ਇਕ ਉਤਸੁਕਤਾ ਦਾ ਮਾਮਲਾ ਹੈ। ਤੁਹਾਨੂੰ ਲਗਭਗ ਅਜਿਹਾ ਲਗ ਰਿਹਾ ਹੈ ਕਿ ਰਾਹੁਲ ਤੇ ਰੋਹਿਤ ਉਨ੍ਹਾਂ ਤੋਂ ਅੱਗੇ ਨਿਕਲ ਗਏ ਹਨ ਪਰ ਸ਼ਿਖਰ ਦੌੜਾਂ ਬਣਾਉਂਦੇ ਰਹਿੰਦੇ ਹਨ। ਇਸ ਲਈ ਇਹ ਉਨ੍ਹਾਂ ਦੋਹਾਂ ’ਤੇ ਦਬਾਅ ਬਣਾਈ ਰਖਦਾ ਹੈ। ਦੇੇਖੋ ਉਸ ਨੂੰ ਦੌੜਾਂ ਬਣਾਉਣੀਆਂ ਹਨ। ਮੈਨੂੰ ਲਗਦਾ ਹੈ ਕਿ ਉਸ ਨੂੰ ਸਕੋਰ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਕ ਖਿਡਾਰੀ ਦੇ ਤੌਰ ’ਤੇ ਤੁਸੀਂ ਇੰਨਾ ਹੀ ਕਰ ਸਕਦੇ ਹੋ । ਮੈਨੂੰ ਨਹੀਂ ਪਤਾ ਕਿ ਸ਼੍ਰੀਲੰਕਾ ’ਚ ਪ੍ਰਦਰਸ਼ਨ ਦਾ ਟੀ-20 ਵਰਲਡ ਕੱਪ ਦੀ ਟੀਮ ਦੀ ਚੋਣ ’ਚ ਕਿੰਨਾ ਅਸਰ ਪਵੇਗਾ, ਇਹ ਸਿਰਫ਼ ਆਪਣੇ ਅੱਗੇ ਦੇ ਖਿਡਾਰੀਆਂ ’ਤੇ ਦਬਾਅ ਪਾ ਸਕਦਾ ਹੈ। ਅਗਰਕਰ ਨੇ ਅੱਗੇ ਦੱਸਿਆ ਕਿ ਰਾਹੁਲ ਹਾਲ ਹੀ ’ਚ ਸਫ਼ੈਦ ਗੇਂਦ ਵਾਲੇ ਕ੍ਰਿਕਟ ’ਚ ਕਿੰਨੇ ਚੰਗੇ ਰਹੇ ਹਨ। ਇਸ ਲਈ ਭਾਰਤੀ ਟੀਮ ਪ੍ਰਬੰਧਨ ਉਨ੍ਹਾਂ ਨੂੰ ਧਵਨ ਦੇ ਮੁਕਾਬਲੇ ’ਚ ਤਰਜੀਹ ਦੇਵੇਗਾ।
ਅਗਰਕਰ ਨੇ ਕਿਹਾ, ਮੈਨੂੰ ਲਗਦਾ ਹੈ ਕਿ ਕੇ. ਐੱਲ. ਰਾਹੁਲ ਉਨ੍ਹਾਂ (ਧਵਨ) ਤੋਂ ਅੱਗੇ ਹਨ ਤੇ ਉਪ ਕਪਤਾਨ ਹੋਣ ਕਾਰਨ ਰੋਹਿਤ ਖ਼ੁਦ ਨੂੰ ਚੁਣਨਗੇ। ਹਾਲਾਂਕਿ ਰਾਹੁਲ ਦੀ ਔਸਤ ਸੀਰੀਜ਼ (ਇਸ ਸਾਲ ਦੀ ਸ਼ੁਰੂਆਤ ’ਚ ਇੰਗਲੈਂਡ ਦੇ ਖਿਲਾਫ਼) ਰਹੀ ਹੈ। ਪਰ ਉਹ ਸਫ਼ੈਦ ਗੇਂਦ ਵਾਲੇ ਕ੍ਰਿਕਟ ’ਚ ਲਾਜਵਾਬ ਰਹੇ ਹਨ। ਇਸ ਨਾਲ ਸ਼ਿਖਰ ਨੰ ਮੁਸ਼ਕਲ ਹੁੰਦੀ ਹੈ। ਖ਼ਾਸ ਤੌਰ ’ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਬਾਕੀ ਮੈਚ ਟੀ-20 ਵਰਲਡ ਕੱਪ ਤੋਂ ਪਹਿਲਾਂ ਹੋਣਗੇ। ਇਸ ਲਈ ਰਾਹੁਲ, ਧਵਨ ਤੇ ਵਰਲਡ ਕੱਪ ਟੀਮ ’ਚ ਜਗ੍ਹਾ ਬਣਾਉਣ ਵਾਲੇ ਹੋਰ ਖਿਡਾਰੀਆਂ ਨੂੰ ਚੋਣਕਰਤਾਵਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ।
ਰੋਜਰ ਫ਼ੈਡਰਰ ਟੋਕੀਓ ਓਲੰਪਿਕ ’ਚ ਨਹੀਂ ਲੈਣਗੇ ਹਿੱਸਾ, ਜਾਣੋ ਵਜ੍ਹਾ
NEXT STORY