ਸਿਡਨੀ- ਇੰਡੀਅਨ ਪ੍ਰੀਮੀਅਰ ਲੀਗ ਦੇ ਦੌਰਾਨ ਯੂ. ਏ. ਈ. ਦੀ ਹੌਲੀ ਪਿੱਚਾਂ 'ਤੇ ਲੱਗਭਗ 2 ਮਹੀਨੇ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਨੇ ਸੋਮਵਾਰ ਨੂੰ ਟੈਨਿਸ ਗੇਂਦ ਟ੍ਰੇਨਿੰਗ ਦੇ ਨਾਲ ਆਸਟਰੇਲੀਆ ਦੀ ਲਾਈਵ ਪਿੱਚਾਂ 'ਤੇ ਖੇਡਣ ਦੀ ਤਿਆਰੀ ਕੀਤੀ। ਲੈਅ 'ਚ ਚੱਲ ਰਹੇ ਲੋਕੇਸ਼ ਰਾਹੁਲ ਨੇ ਆਪਣੇ ਪੁਲ ਸ਼ਾਟ ਨੂੰ ਪਰਫੈਕਟ ਕਰਨ ਦੇ ਲਈ ਸਖਤ ਅਭਿਆਸ ਕੀਤਾ।
ਸੋਮਵਾਰ ਨੂੰ ਨੈੱਟ ਅਭਿਆਸ ਦੇ ਦੌਰਾਨ 18 ਗਜ ਦੀ ਦੂਰੀ ਨਾਲ ਗੇਂਦਾਂ ਦਾ ਸਾਹਮਣਾ ਕੀਤਾ। ਹਾਲਾਂਕਿ ਇਸ ਤਰ੍ਹਾਂ ਦੇ ਅਭਿਆਸ ਸੈਸ਼ਨ 'ਚ ਕੁਝ ਵੀ ਹੈਰਾਨੀ ਭਰਿਆ ਨਹੀਂ ਸੀ ਕਿਉਂਕਿ ਜ਼ਿਆਦਾ ਉਛਾਲ ਵਾਲੀ ਪਿੱਚਾਂ 'ਤੇ ਖੇਡਣ ਦੀ ਤਿਆਰੀ ਦੇ ਲਈ ਖਿਡਾਰੀ ਇਸ ਤਰ੍ਹਾਂ ਦੀ ਟ੍ਰੇਨਿੰਗ ਕਰਦੇ ਹਨ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਵਲੋਂ ਟਵਿੱਟਰ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਸੀਨੀਅਰ ਆਫ ਸਪਿਨਰ ਰਵੀ ਚੰਦਰਨ ਅਸ਼ਵਿਨ ਨੂੰ ਟੈਨਿਸ ਰੈਕੇਟ ਦਾ ਇਸਤੇਮਾਲ ਕਰਦੇ ਦੇਖਿਆ ਗਿਆ।
ਰਾਹੁਲ ਪੁਲ ਸ਼ਾਟ ਖੇਡਣ ਦੇ ਦੌਰਾਨ ਗੇਂਦ ਨੂੰ ਜ਼ਮੀਨ 'ਤੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਮਾਹਿਰ ਹਨ। ਘੱਟ ਦੂਰੀ ਨਾਲ ਟੈਨਿਸ ਗੇਂਦ ਨਾਲ ਅਭਿਆਸ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਗੇਂਦ ਬਹੁਤ ਤੇਜ਼ੀ ਨਾਲ ਆਉਂਦੀ ਹੈ ਤੇ ਇਸ ਨਾਲ ਬੱਲੇਬਾਜ਼ ਦੀ ਪ੍ਰਤੀਕਿਰਿਆ ਦੇਣ ਦਾ ਸਮਾਂ ਬਿਹਤਰ ਹੁੰਦਾ ਹੈ। ਇਸ ਲਈ ਜਦੋ ਕ੍ਰਿਕਟ ਦੀ ਮੂਲ ਗੇਂਦ ਦਾ ਇਸਤੇਮਾਲ 22 ਗਜ ਦੀ ਪਿੱਚ 'ਤੇ ਕੀਤਾ ਜਾਂਦਾ ਹੈ ਤਾਂ ਬੱਲੇਬਾਜ਼ ਨੂੰ ਖੇਡਣ ਦੇ ਲਈ ਕੁਝ ਸਮਾਂ ਜ਼ਿਆਦਾ ਮਿਲਦਾ ਹੈ।
ਸਪੀਡ ਚੈੱਸ ਸ਼ਤਰੰਜ-ਵਿਸ਼ਵ ਨੰਬਰ-2 ਕਰੂਆਨਾ ਨੂੰ ਜਾਨ ਡੂਡਾ ਨੇ ਹਰਾਇਆ
NEXT STORY