ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪੁਣੇ ਦੇ ਮੈਦਾਨ 'ਤੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 254 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕੋਹਲੀ ਦੀ ਇਸ ਪਾਰੀ ਨਾਲ ਉਸਦੀ ਪਤਨੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਬਹੁਤ ਖੁਸ਼ ਦਿਖੀਂ। ਉਸ ਨੇ ਸੋਸ਼ਲ ਮੀਡੀਆ 'ਤੇ ਵਿਰਾਟ ਨੂੰ ਅਲੱਗ ਹੀ ਅੰਦਾਜ਼ 'ਚ ਵਧਾਈ ਦਿੱਤੀ। ਅਨੁਸ਼ਕਾ ਨੇ ਆਪਣੇ ਇੰਸਟਾ ਅਕਾਊਂਟ ਦੀ ਸਟੋਰੀ 'ਤੇ ਵਿਰਾਟ ਦੀ ਇਕ ਫੋਟੋ ਪੋਸਟ ਕਰ ਦਿਲ ਵਾਲੇ ਇਮੋਜ਼ੀ ਵੀ ਲਗਾਏ ਹਨ।

ਜ਼ਿਕਰਯੋਗ ਹੈ ਕਿ ਵਿਰਾਟ ਤੇ ਅਨੁਸ਼ਕਾ ਨੇ ਦਸੰਬਰ 2017 ਵਿਚ ਇਟਲੀ 'ਚ ਵਿਆਹ ਕੀਤਾ ਸੀ। ਅਨੁਸ਼ਕਾ ਲੰਮੇ ਸਮੇਂ ਤੋਂ ਭਾਰਤੀ ਟੀਮ ਦੇ ਮੈਚ ਦੇਖਣ ਦੇ ਲਈ ਸਟੇਡੀਅਮ 'ਚ ਮੌਜੂਦ ਰਹਿੰਦੀ ਹੈ। ਉਹ ਕ੍ਰਿਕਟ ਦੀ ਵੱਡੀ ਪ੍ਰਸ਼ੰਸਕ ਤਾਂ ਨਹੀਂ ਹੈ ਪਰ ਆਪਣੇ ਪਤੀ ਨੂੰ ਸਪੋਰਟ ਕਰਨ ਲਈ ਲਗਭਗ ਹਰ ਮੈਚ 'ਚ ਜ਼ਰੂਰ ਪਹੁੰਚ ਦੀ ਹੈ।

ਕੋਹਲੀ ਨੇ ਇਸ ਵੱਡੀ ਪਾਰੀ ਦੇ ਨਾਲ ਹੀ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ। ਹੁਣ ਉਹ ਭਾਰਤ ਵਲੋਂ 7 ਦੋਹਰੇ ਸੈਂਕੜੇ ਲਗਾ ਚੁੱਕੇ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ ਰਿਕਾਰਡ 6-6 ਦੋਹਰੇ ਸੈਂਕੜੇ ਲਗਾਏ ਸਨ। ਕੋਹਲੀ ਦੇ ਨਾਂ ਹੁਣ ਵਰਿੰਦਰ ਸਹਿਵਾਗ (134) ਤੇ ਸਚਿਨ ਤੇਂਦੁਲਕਰ (136) ਤੋਂ ਬਾਅਦ ਤੀਜੇ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਟੈਸਟ ਕ੍ਰਿਕਟ 'ਚ 7,000 ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ ਹੈ।

ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ : ਬਾਵੁਮਾ
NEXT STORY