ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਮੌਜੂਦਾ ਸਮੇਂ ਖਰਾਬ ਫਾਰਮ 'ਚੋਂ ਗੁਜ਼ਰ ਰਹੇ ਹਨ। ਨਿਊਜ਼ੀਲੈਂਡ ਦੇ ਦੌਰੇ 'ਤੇ ਕੋਹਲੀ ਦਾ ਬੱਲਾ ਬਿਲਕੁਲ ਵੀ ਨਹੀਂ ਚੱਲਿਆ, ਜਿਸ ਵਜ੍ਹਾ ਤੋਂ ਉਹ ਖੁਦ ਕਾਫੀ ਨਿਰਾਸ਼ ਦਿਖਾਈ ਦਿੱਤੇ। ਲੰਬੇ ਸਮੇਂ ਤੋਂ ਪ੍ਰਸ਼ੰਸਕ 70 ਸੈਂਕੜੇ ਲਗਾ ਚੁੱਕੇ ਕੋਹਲੀ ਦੀ ਵੱਡੀ ਪਾਰੀ ਦੀ ਉਡੀਕ ਕਰ ਰਹੇ ਹਨ ਪਰ ਅਜੇ ਤਕ ਅਜਿਹਾ ਨਹੀਂ ਹੋ ਸਕਿਆ। ਇਸ ਵਿਚਾਲੇ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਅਪਲੋਡ ਕਰਦਿਆਂ ਕੈਪਸ਼ਨ 'ਚ ਸੰਦੇਸ਼ ਲਿਖਿਆ ਜਿਸ ਤੋ ਬਾਅਦ ਪ੍ਰਸ਼ੰਸਕ ਉਸ ਦੀ ਜ਼ਰਬਦਸਤ ਵਾਪਸੀ ਦਾ ਕਾਮਨਾ ਕਰ ਰਹੇ ਹਨ। ਕੋਹਲੀ ਨੇ ਭਾਵੁਕ ਟਵੀਟ ਕਰਦਿਆਂ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਕੈਪਸ਼ਨ ਵਿਚ ਉਸ ਨੇ ਲਿਖਿਆ 'ਤਬਦੀਲੀ ਹੀ ਸਥਿਰ ਹੈ'।
ਸਾਰੇ ਖਿਡਾਰੀਆਂ ਦੇ ਕਰੀਅਰ ਵਿਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਹ ਖਰਾਬ ਫਾਰਮ ਨਾਲ ਜੂਝਦੇ ਹੁੰਦੇ ਹਨ ਪਰ ਲਗਦਾ ਹੈ ਵਿਰਾਟ ਦੇ ਪ੍ਰਸ਼ੰਸਕ ਇਸ ਦੀ ਉਮੀਦ ਉਸ ਤੋਂ ਨਹੀਂ ਕਰਦੇ। ਵਿਰਾਟ ਦੀ ਇਸ ਪੋਸਟ ਨੂੰ ਦੇਖਦਿਆਂ ਪ੍ਰਸ਼ੰਸਕਾਂ ਨੇ ਕਿਹਾ ਕਿ ਭਾਰਤੀ ਕਪਤਾਨ ਜਲਦੀ ਹੀ ਆਪਣੇ ਪੁਰਾਣੇ ਫਾਰਮ ਵਿਚ ਵਾਪਸੀ ਕਰਨ ਵਾਲੇ ਹਨ। ਉੱਥੇ ਹੀ ਕੁਝ ਪ੍ਰਸ਼ੰਸਕਾਂ ਨੇ ਕਿਹਾ ਕਿ ਕੋਹਲੀ ਦਾ ਇਹ ਖਰਾਬ ਦੌਰ ਸਿਰਫ ਕੁਝ ਸਮੇਂ ਲਈ ਹੈ ਉਹ ਜਲਦੀ ਹੀ ਆਪਣੇ ਅਸਲੀ ਰੂਪ 'ਚ ਆਵੇਗਾ।
ਨਿਊਜ਼ੀਲੈਂਡ ਦੇ ਦੌਰੇ 'ਤੇ ਖਰਾਬ ਪ੍ਰਦਰਸ਼ਨ
ਨਿਊਜ਼ੀਲੈਂਡ ਦੇ ਦੌਰੇ 'ਤੇ ਭਾਰਤ ਨੇ 5 ਟੀ-20, 3 ਵਨ ਡੇ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਸੀ। ਹਾਲਾਂਕਿ ਕੋਹਲੀ ਦਾ ਬੱਲਾ ਕਿਸੇ ਵੀ ਮੁਕਾਬਲੇ ਵਿਚ ਨਹੀਂ ਚੱਲਿਆ। ਕੋਹਲੀ ਨੇ ਪੂਰੇ ਦੌਰੇ 'ਤੇ 11 ਪਾਰੀਆਂ ਵਿਚ ਸਿਰਫ 218 ਦੌੜਾਂ ਬਣਾਈਆਂ, ਜਿਸ ਵਿਚ ਉਹ ਇਕ ਵੀ ਅਰਧ ਸੈਂਕੜਾ ਲਾਉਣ 'ਚ ਸਫਲ ਨਹੀਂ ਹੋਏ। ਸਾਲ 2014 ਤੋਂ ਬਾਅਦ ਇੰਗਲੈਂਡ ਦੌਰੇ ਤੋਂ ਬਾਅਦ ਇਹ ਕੋਹਲੀ ਦੇ ਕਰੀਅਰ ਦੀ ਸਭ ਤੋਂ ਖਰਾਬ ਫਾਰਮ ਹੈ।
ਆਈ. ਪੀ. ਐੱਲ. 2020 'ਚ ਇਨਾਂ ਟੀਮਾਂ ਵਲੋਂ ਖੇਡਦੇ ਨਜ਼ਰ ਆਉਣਗੇ ਪੰਜਾਬ ਦੇ ਇਹ ਖਿਡਾਰੀ
NEXT STORY