ਸਾਊਥੰਪਟਨ— ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 3 ਅਗਸਤ ਤੋਂ ਵੈਸਟਇੰਡੀਜ਼ ਵਿਰੁੱਧ ਅਮਰੀਕਾ ਤੇ ਕੈਰੇਬੀਆਈ ਧਰਤੀ 'ਤੇ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ 'ਚੋਂ ਆਰਾਮ ਦਿੱਤਾ ਜਾਵੇਗਾ। ਕੋਹਲੀ ਤੇ ਬੁਮਰਾਹ ਹਾਲਾਂਕਿ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਵਾਪਸੀ ਕਰਨਗੇ, ਜਿਹੜੀ ਸ਼ੁਰੂਆਤੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਵਿਸ਼ਵ ਕੱਪ ਦੀ ਮੁਸ਼ਕਿਲ ਮੁਹਿੰਮ ਤੋਂ ਬਾਅਦ ਕੁਝ ਹੋਰ ਖਿਡਾਰੀਆਂ ਨੂੰ ਵੀ ਇਸ ਲੜੀ ਦੌਰਾਨ ਆਰਾਮ ਦਿੱਤਾ ਜਾ ਸਕਦਾ ਹੈ।

ਭਾਰਤ ਜੇਕਰ ਫਾਈਨਲ ਵਿਚ ਪਹੁੰਚਦਾ ਹੈ ਤਾਂ ਮੁੱਖ ਖਿਡਾਰੀ 14 ਜੁਲਾਈ ਤਕ ਖੇਡਣਗੇ, ਜਿਸ ਨਾਲ ਮੁੱਖ ਬੱਲੇਬਾਜ਼ਾਂ ਅਤੇ ਕੁਝ ਤੇਜ਼ ਗੇਂਦਬਾਜ਼ਾਂ ਨੂੰ ਆਰਾਮ ਦੇਣਾ ਜ਼ਰੂਰੀ ਹੋਵੇਗਾ। ਉਮੀਦ ਹੈ ਕਿ ਕੋਹਲੀ ਤੇ ਬੁਮਰਾਹ 17 ਤੋਂ 19 ਅਗਸਤ ਤਕ ਏਂਟੀਗਾ ਵਿਚ ਚੱਲਣ ਵਾਲੇ ਤਿੰਨ ਦਿਨਾ ਅਭਿਆਸ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ। ਮਯੰਕ ਅਗਰਵਾਲ, ਪ੍ਰਿਥਵੀ ਸ਼ਾਹ ਤੇ ਹਨੁਮਾ ਵਿਹਾਰੀ ਵੈਸਟਇੰਡੀਜ਼ ਵਿਚ ਏ-ਮੈਚ ਖੇਡਣਗੇ, ਜਦੋਂ ਤਕ ਸੀਨੀਅਰ ਖਿਡਾਰੀ ਪਹੁੰਚਣਗੇ।

ਐਨੀ ਨੇ ਦਿੱਤੀ ਫੁੱਟਬਾਲਰ ਪਤੀ ਕੈਲੀ ਵਾਲਕਰ ਨੂੰ ਆਖਰੀ ਚਿਤਾਵਨੀ
NEXT STORY