ਬੈਂਗਲੁਰੂ– ਵਿਰਾਟ ਕੋਹਲੀ ਤੇ ਰਿਸ਼ਭ ਪੰਤ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ ’ਤੇ ਦਿੱਲੀ ਨੇ ਵਿਜੇ ਹਜ਼ਾਰੇ ਟਰਾਫੀ ਦੇ ਏਲੀਟ ਗਰੁੱਪ-ਡੀ ਦੇ ਮੈਚ ਵਿਚ ਸ਼ੁੱਕਰਵਾਰ ਨੂੰ ਗੁਜਰਾਤ ’ਤੇ 7 ਵਿਕਟਾਂ ਦੀ ਰੋਮਾਂਚਕ ਜਿੱਤ ਦਰਜ ਕੀਤੀ। ਗੁਜਰਾਤ ਦੀ ਟੀਮ ਟੀਚੇ ਦਾ ਪਿੱਛਾ ਕਰਦੇ ਸਮੇਂ ਚੰਗੀ ਸਥਿਤੀ ਵਿਚ ਸੀ ਪਰ ਉਸਦੇ ਬੱਲੇਬਾਜ਼ਾਂ ਦੇ ਗੈਰ-ਜ਼ਿੰਮੇਵਾਰਾਨਾ ਰੱਵਈਏ ਕਾਰਨ ਟੀਮ ਨੂੰ ਮੈਚ ਗਵਾਉਣਾ ਪਿਆ।
‘ਪਲੇਅਰ ਆਫ ਦਿ ਮੈਚ’ ਕੋਹਲੀ (61 ਗੇਂਦਾਂ ਵਿਚ 77 ਦੌੜਾਂ) ਤੇ ਪੰਤ (79 ਗੇਂਦਾਂ ਵਿਚ 70 ਦੌੜਾਂ) ਨੇ ਦਿੱਲੀ ਨੂੰ 50 ਓਵਰਾਂ ਵਿਚ 9 ਵਿਕਟਾਂ ’ਤੇ 254 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਗੁਜਰਾਤ ਦੀ ਟੀਮ 47.4 ਓਵਰਾਂ ਵਿਚ 247 ਦੌੜਾਂ ’ਤੇ ਆਊਟ ਹੋ ਗਈ। ਕੋਹਲੀ ਤੇ ਪੰਤ ਦੋਵਾਂ ਦੀ ਬੱਲੇਬਾਜ਼ੀ ਉਨ੍ਹਾਂ ਦੀ ਸੁਭਾਵਿਕ ਖੇਡ ਤੋਂ ਵੱਖਰੀ ਦਿਸੀ। ਕੋਹਲੀ ਨੇ ਜਿੱਥੇ ਹਮਲਾਵਰ ਬੱਲੇਬਾਜ਼ੀ ਕੀਤੀ, ਉੱਥੇ ਹੀ ਪੰਤ ਨੇ ਵੱਡੀਆਂ ਸ਼ਾਟਾਂ ਖੇਡਣ ’ਤੇ ਦੌੜ ਕੇ ਦੌੜਾਂ ਲੈਣ ਨੂੰ ਤਵੱਜੋ ਦਿੱਤੀ।
''ਹਾਰ ਦੇ ਡਰ ਕਾਰਨ ਖੇਡਣਾ ਭੁੱਲ ਗਈ ਸੀ ਭਾਰਤੀ ਟੀਮ'', ਫਿੰਚ ਨੇ 2022 ਸੈਮੀਫਾਈਨਲ ਹਾਰ 'ਤੇ ਦਿੱਤਾ ਬਿਆਨ
NEXT STORY