ਮੈਲਬੋਰਨ : ਭਾਰਤ-ਆਸਟਰੇਲੀਆ ਵਿਚਾਲੇ ਮੈਲਬੋਰਨ ਮੈਦਾਨ 'ਤੇ ਤੀਜੇ ਟੈਸਟ ਦੌਰਾਨ ਦੇ ਦੂਜੇ ਦਿਨ ਕਪਤਾਨ ਵਿਰਾਟ ਕੋਹਲੀ ਅਤੇ ਪੁਜਾਰਾ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਦੋਵਾਂ ਖਿਡਾਰੀਆਂ ਵਿਚਾਲੇ 150 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਮੁਕਾਬਲੇ ਵਿਚ ਪੁਜਾਰਾ ਨੇ ਆਪਣੇ ਕਰੀਅਰ ਦਾ 17ਵਾਂ ਸੈਂਕੜਾ ਲਗਾਇਆ ਤਾਂ ਉੱਥੇ ਹੀ ਕਪਤਾਨ ਕੋਹਲੀ ਨੇ 82 ਦੌੜਾਂ ਦੀ ਪਾਰੀ ਖੇਡੀ ਹਾਲਾਂਕਿ ਉਹ ਸੈਂਕੜਾ ਲਾਉਣ ਤੋਂ ਖੁੰਝ ਗਏ। ਇਨ੍ਹਾਂ ਦੋਵਾਂ ਸਾਹਮਣੇ ਮੇਜ਼ਬਾਨ ਗੇਂਦਬਾਜ਼ ਬੇਬਸ ਦਿਸੇ। ਵੈਸੇ ਤਾਂ ਦੋਵਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਮੈਚ ਦੌਰਾਨ ਕੋਹਲੀ ਅਤੇ ਪੁਜਾਰਾ ਵਿਚਾਲੇ ਕੁਝ ਅਜਿਹਾ ਦੇਖਣ ਨੂੰ ਮਿਲਿਆ ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।
ਦਰਅਸਲ ਕਪਤਾਨ ਕੋਹਲੀ ਦੀ ਬੱਲੇਬਾਜ਼ੀ ਤੋਂ ਇਲਾਵਾ ਉਸ ਦੇ ਬਾਰੇ ਇਕ ਗੱਲ ਹੋਰ ਮਸ਼ਹੂਰ ਹੈ ਕਿ ਉਹ ਵਿਕਟਾਂ ਵਿਚਾਲੇ ਕਾਫੀ ਰਫਤਾਰ ਨਾਲ ਦੌੜਦੇ ਹਨ ਅਤੇ ਖੁੱਦ ਨੂੰ ਫਿੱਟ ਵੀ ਰੱਖਦੇ ਹਨ। ਉੱਥੇ ਹੀ ਦੂਜੇ ਪਾਸੇ ਪੁਜਾਰਾ ਰਨ-ਆਊਟ ਅਤੇ ਹੋਲੀ ਰਫਤਾਰ ਨਾਲ ਦੌੜਨ ਲਈ ਜਾਣੇ ਜਾਂਦੇ ਹਨ। ਅਕਸਰ ਪੁਜਾਰਾ ਦੇ ਬਾਰੇ ਕਿ ਗੱਲ ਕਹੀ ਜਾਂਦੀ ਹੈ ਕਿ ਉਹ ਜੇਕਰ ਲੈਅ 'ਚ ਹੋਣ ਤਾਂ ਸਿਰਫ ਰਨ-ਆਊਟ ਹੀ ਹੋ ਸਕਦੇ ਹਨ। ਅਜਿਹਾ ਹੀ ਇਕ ਪਲ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਟੀਮ ਦਾ ਕੋਰ 280 ਸੀ ਉਸ ਸਮੇਂ ਕਪਤਾਨ ਕੋਹਲੀ ਨੇ ਸ਼ਾਟ ਖੇਡਿਆ ਅਤੇ ਦੌੜਾਂ ਲੈਣ ਲਈ ਭੱਜਣ ਲੱਗੇ ਜਿੰਨੀ ਦੇਰ 'ਚ ਕੋਹਲੀ ਨੇ 3 ਦੌੜਾਂ ਪੂਰੀਆਂ ਕਰ ਲਈਆਂ ਉਨੀਂ ਦੇਰ ਤੱਕ ਪੁਜਾਰਾ ਦੂਜੀ ਦੌੜ ਪੂਰੀ ਕਰਦੇ ਹੀ ਦਿਸੇ। ਵੀਡੀਓ ਵਿਚ ਦੇਖ ਸਕਦੇ ਹੋ ਕਿ ਕਿਵੇਂ ਜੇਕਰ ਕੋਹਲੀ ਦੀ ਚਲਦੀ ਹੈ ਤਾਂ ਉਹ 4 ਦੌੜਾਂ ਵੀ ਭੱਜ ਕੇ ਲੈ ਸਕਦੇ ਸੀ।
ਗੇਂਦ ਨਾਲ ਛੇੜਛਾੜ ਦੀ ਯੋਜਨਾ 'ਚ ਅੱਖਾਂ ਬੰਦ ਕਰ ਲਈਆਂ ਸਨ ਸਮਿਥ ਨੇ : ਲੀਮਨ
NEXT STORY