ਸਿਡਨੀ- ਆਸਟਰੇਲੀਆ ਤੇ ਭਾਰਤ ਦੇ ਵਿਚਾਲੇ ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੇ ਟੀਮ 'ਚ ਨਾ ਹੋਣ ਨਾਲ ਭਾਰਤੀ ਟੀਮ ਥੋੜੀ ਕਮਜ਼ੋਰ ਦਿਖਾਈ ਦੇ ਰਹੀ ਹੈ। ਇਸ ਲਈ ਸੀਰੀਜ਼ ਦੇ ਪਹਿਲੇ ਮੈਚ 'ਚ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਤੇ ਹਨ। ਵਿਰਾਟ ਦਾ ਬੱਲਾ ਵੀ ਸੀਰੀਜ਼ ਦੇ ਪਹਿਲੇ ਮੈਚ 'ਚ ਖੂਬ ਬੋਲਦਾ ਹੈ ਤੇ ਇਸਦੀ ਗਵਾਹੀ ਉਸਦੇ ਅੰਕੜੇ ਦੇ ਰਹੇ ਹਨ। ਦੇਖੋ ਅੰਕੜੇ—
ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਕੋਹਲੀ- 1952
ਏ ਬੀ ਡਿਵੀਲੀਅਰਸ-1745
ਕੈਲਿਸ-1717
ਲੰਗਾਕਾਰਾ- 1690
ਟੇਲਰ-1681
ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਸਭ ਤੋਂ ਜ਼ਿਆਦਾ ਔਸਤ ਵਾਲੇ ਬੱਲੇਬਾਜ਼
ਟੇਲਰ-60
ਅਮਲਾ-57
ਕੋਹਲੀ-56
ਏ ਬੀ ਡਿਵੀਲੀਅਰਸ-53
ਯੂਸੁਫ-49
ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਆਸਟਰੇਲੀਆ ਟੀਮ ਬੇਹੱਦ ਵਧੀਆ ਲੱਗਦੀ ਹੈ। ਵਿਰਾਟ ਖੁਦ ਮੰਨਦੇ ਹਨ ਕਿ ਉਸ ਨੂੰ ਆਸਟਰੇਲੀਆ ਦੀ ਮੁਸ਼ਕਿਲ ਚੁਣੌਤੀਆਂ ਦਾ ਸਾਹਮਣਾ ਕਰਨਾ ਵਧੀਆ ਲੱਗਦਾ ਹੈ। ਵਿਰਾਟ ਨੇ ਆਸਟਰੇਲੀਆ ਦੇ ਵਿਰੁੱਧ 40 ਮੈਚ ਖੇਡੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ 54.57 ਦੀ ਕਮਾਲ ਦੀ ਔਸਤ 1910 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 8 ਸੈਂਕੜੇ ਤੇ 8 ਹੀ ਅਰਧ ਸੈਂਕੜੇ ਲਗਾਏ ਹਨ। ਉਸਦਾ ਟਾਪ ਸਕੋਰ 123 ਦੌੜਾਂ ਰਿਹਾ ਹੈ।
ਸਕਿਲਿੰਗ ਓਪਨ ਸ਼ਤਰੰਜ : ਤੈਮੂਰ ਰਦਜਾਬੋਵ ਦੀ ਸ਼ਾਨਦਾਰ ਜਿੱਤ
NEXT STORY