ਨਵੀਂ ਦਿੱਲੀ : ਸਲਮਾਨ ਖਾਨ ਦੀ ਫਿਲਮ ਭਾਰਤ ਨੇ ਬਾਕਸ ਆਫਿਸ 'ਤੇ ਕਮਾਈ ਦੇ ਕਈ ਰਿਕਾਰਡ ਬਣਾ ਦਿੱਤੇ ਹਨ। ਫਿਲਮ ਨੂੰ ਮਿਲੇ ਸ਼ਾਨਦਾਰ ਰਿਵਿਯੂ ਤੋਂ ਬਾਅਦ ਇਹ ਫਿਲਮ ਸਲਮਾਨ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣ ਗਈ ਹੈ। ਭਾਰਤ ਦਾ ਜਾਦੂ ਇੰਗਲੈਂਡ ਵਿਖੇ ਵਰਲਡ ਕੱਪ ਖੇਡ ਰਹੀ ਟੀਮ ਇੰਡੀਆ ਦੇ ਸਿਰ ਚੜ੍ਹ ਕੇ ਵੀ ਬੋਲ ਰਿਹਾ ਹੈ। ਟੀਮ ਇੰਡੀਆ ਨੇ ਵਰਲਡ ਕੱਪ ਵਿਚ ਆਪਣੇ ਤੀਜੇ ਮੈਚ ਤੋਂ ਪਹਿਲਾਂ ਮੰਗਲਵਾਰ ਸ਼ਾਮ ਸਲਮਾਨ ਖਾਨ ਅਤੇ ਕਟਰੀਨਾ ਕੈਫ ਦੀ ਫਿਲਮ ਭਾਰਤ ਦੇਖੀ।
ਭਾਰਤ ਫਿਲਮ ਦੇਖਣ ਤੋਂ ਬਾਅਦ ਟੀਮ ਇੰਡੀਆ ਦੇ ਕਈ ਕ੍ਰਿਕਟਰਸ ਨੇ ਥਿਏਟਰ ਦੇ ਬਾਹਰ ਗਰੁਪ ਫੋਟੋ ਵੀ ਸ਼ੇਅਰ ਕੀਤੀ। ਤਸਵੀਰ ਵਿਚ ਐੱਮ. ਐੱਸ. ਧੋਨੀ, ਸ਼ਿਖਰ ਧਵਨ ਨਜ਼ਰ ਆਏ ਪਰ ਇਸ ਗਰੁਪ ਵਿਚ ਟੀਮ ਇੰਡੀਆ ਦੇ ਕਪਤਾਨ ਕੋਹਲੀ ਨਹੀਂ ਦਿਸ ਰਹੇ ਸੀ। ਇਸ ਫੋਟੋ ਨੂੰ ਕ੍ਰਿਕਟਰ ਕੇਦਾਰ ਜਾਧਵ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ- ਭਾਰਤ ਦੀ ਟੀਮ, ਭਾਰਤ ਮੂਵੀ ਤੋਂ ਬਾਅਦ। ਸਲਮਾਨ ਖਾਨ ਨੇ ਵੀ ਭਾਰਤੀ ਕ੍ਰਿਕਟ ਟੀਮ ਨੂੰ ਧੰਨਵਾਦ ਕਰਦਿਆਂ ਟਵਿੱਟਰ ਹੈਂਡਲ 'ਤੇ ਲਿਖਿਆ, ਭਾਰਤੀ ਟੀਮ ਧੰਨਵਾਦ, ਧੰਨਵਾਦ ਫਿਲਮ ਦੇਖਣ ਲਈ। ਵਰਲਡ ਕੱਪ ਦੇ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ।
ਮੀਡੀਆ ਰਿਪੋਰਟ ਮੁਤਾਬਕ ਟੀਮ ਇੰਡੀਆ ਲਈ ਨੌਟਿੰਘਮ ਵਿਚ ਸਪੈਸ਼ਲ ਟਿਕਟ ਦੀ ਬੁਕਿੰਗ ਕਰਾਈ ਗਈ ਸੀ। ਥਿਏਟਰ ਵਿਚ ਸਿਰਫ ਉਨ੍ਹਾਂ ਦਰਸ਼ਕਾਂ ਨੂੰ ਐਂਟਰੀ ਦਿੱਤੀ ਗਈ ਸੀ ਜਿਨ੍ਹਾਂ ਨੇ 11 ਜੂਨ ਲਈ ਭਾਰਤ ਦੀ ਐਡਵਾਂਸ ਬੁਕਿੰਗ ਕਰਾਈ ਸੀ। ਅਜਿਹਾ ਸੁਰੱਖਿਆ ਕਾਰਣਾਂ ਨਾਲ ਕੀਤਾ ਗਿਆ ਸੀ। ਟੀਮ ਇੰਡੀਆ ਤੋਂ ਇਲਾਵਾ ਥਿਏਟਰ ਵਿਚ ਬਹੁਤ ਘੱਟ ਗਿਣਤੀ ਵਿਚ ਲੋਕ ਮੌਜੂਦ ਸਨ। ਫਿਲਮ ਦੇਖਣ ਪਹੁੰਚੀ ਟੀਮ ਇੰਡੀਆ ਕੂਲ ਅੰਦਾਜ਼ ਵਿਚ ਨਜ਼ਰ ਆਈ। ਕ੍ਰਿਕਟਰਾਂ ਦੇ ਐਕਸਪ੍ਰੈਸ਼ਨ ਦੇਖ ਕੇ ਇਹ ਸਾਫ ਪਤਾ ਲੱਗ ਰਿਹਾ ਸੀ ਕਿ ਸਲਮਾਨ-ਕਟਰੀਨਾ ਦੀ ਇਹ ਫਿਲਮ ਉਨ੍ਹਾਂ ਨੂੰ ਕਾਫੀ ਪਸੰਦ ਆਈ ਹੈ।
ਦੱਸ ਦਈਏ ਕਿ ਫਿਲਮ ਭਾਰਤ ਦੀ ਸ਼ਾਨਦਾਰ ਕਮਾਈ ਜਾਰੀ ਹੈ। 5 ਜੂਨ ਨੂੰ ਰਿਲੀਜ਼ ਹੋਈ ਸਲਮਾ ਦੀ ਫਿਲਮ ਭਾਰਤ ਨੇ ਬਾਕਸ ਆਫਿਸ 'ਤੇ ਹੁਣ ਤੱਕ 159 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।
CWC 2019 : ਇੰਗਲੈਂਡ ਰਵਾਨਾ ਹੋਏ ਰਿਸ਼ਭ ਪੰਤ, ਪਾਕਿਸਤਾਨ ਖਿਲਾਫ ਮੈਚ 'ਚ ਮਿਲ ਸਕਦਾ ਹੈ ਮੌਕਾ
NEXT STORY