ਸਪੋਰਟਸ ਡੈਸਕ— ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਵੇਲਿੰਗਟਨ ਦੇ ਬੇਸਿਨ ਰਿਜ਼ਰਵ 'ਚ ਖੇਡਿਆ ਜਾ ਰਿਹਾ ਹੈ। ਕੀਵੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮੈਚ ਦੇ ਪਹਿਲੇ ਦਿਨ ਸਿਰਫ 55 ਓਵਰ ਦਾ ਮੁਕਾਬਲਾ ਖੇਡਿਆ ਗਿਆ, ਜਿਸ 'ਚ ਭਾਰਤ 5 ਵਿਕਟਾਂ ਖੁੰਝ ਕੇ 122 ਦੌੜਾਂ ਬਣਾਈਆਂ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਇਕ ਵਾਰ ਫਿਰ ਖਾਮੋਸ਼ ਰਿਹਾ। ਕਪਤਾਨ ਵਿਰਾਟ ਕੋਹਲੀ 7 ਗੇਂਦਾਂ 'ਤੇ ਸਿਰਫ 2 ਦੌੜਾਂ ਬਣਾ ਕੇ ਰਾਸ ਟੇਲਰ ਨੂੰ ਆਪਣਾ ਕੈਚ ਦੇ ਬੈਠੇ। ਕਾਇਲ ਨੇ ਕੋਹਲੀ ਨੂੰ ਆਊਟ ਕਰ ਨਿਊਜ਼ੀਲੈਂਡ ਨੂੰ ਵੱਡੀ ਕਾਮਯਾਬੀ ਦਿਵਾਈ। ਜਿਸ ਤੋਂ ਬਾਅਦ ਫੈਨਜ਼ ਨੇ ਸੋਸ਼ਲ ਮੀਡੀਆ 'ਤੇ ਟੀਮ ਦੇ ਪ੍ਰਦਰਸ਼ਨ 'ਤੇ ਕਾਫ਼ੀ ਨਰਾਜ਼ਗੀ ਸਪੱਸ਼ਟ ਕੀਤੀ ਅਤੇ ਕਪਤਾਨ ਕੋਹਲੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਦਿਨ ਦੀ ਖੇਡ ਖਤਮ ਹੋਣ ਤਕ ਫਿਲਹਾਲ ਅਜਿੰਕਿਆ ਰਹਾਨੇ 38 ਅਤੇ ਅਤੇ ਰਿਸ਼ਭ ਪੰਤ 10 ਦੌੜਾਂ ਬਣਾ ਕੇ ਅਜੇਤੂ ਪਰਤੇ ਹਨ। ਮੈਚ ਦੇ ਪਹਿਲੇ ਦਿਨ ਲੰਚ ਤੋਂ ਬਾਅਦ ਖੇਡ ਮੀਂਹ ਦੇ ਕਾਰਨ ਸ਼ੁਰੂ ਨਹੀਂ ਹੋ ਸਕਿਆ ਅਤੇ ਅੰਪਾਇਰਾਂ ਨੇ ਪਹਿਲਾਂ ਦਿਨ ਦਾ ਖੇਡ ਖਤਮ ਕਰਨ ਦਾ ਫੈਸਲਾ ਕੀਤਾ। ਕਿਉਂਕਿ ਮੀਂਹ ਤੋਂ ਬਾਅਦ ਮੈਦਾਨ ਕਾਫ਼ੀ ਗਿੱਲਾ ਹੋ ਗਿਆ ਸੀ।
ਨਿਊਜ਼ੀਲੈਂਡ ਖਿਲਾਫ ਵਿਰਾਟ ਨੇ ਬਣਾਇਆ ਇਹ ਅਣਚਾਹਿਆ ਤੇ ਸ਼ਰਮਨਾਕ ਰਿਕਾਰਡ
NEXT STORY