ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਦੀ ਖੇਡ ਅੱੱਜ ਖੇਡੀ ਗਈ। ਇਸ ਮੈਚ 'ਚ ਕੀਵੀ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ 100 ਦੌੜਾਂ ਤੋਂ ਪਹਿਲਾਂ ਹੀ ਚਾਰ ਵਿਕਟਾਂ ਗੁਆ ਦਿੱਤੀਆਂ। ਪ੍ਰਿਥਵੀ ਸ਼ਾਅ ਨੇ 16 ਜਦਕਿ ਚੇਤੇਸ਼ਵਰ ਪੁਜਾਰਾ ਨੇ 11 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਦੀ ਜ਼ਮੀਨ 'ਤੇ ਬਤੌਰ ਕਪਤਾਨ ਪਹਿਲਾ ਟੈਸਟ ਮੈਚ ਖੇਡ ਰਹੇ ਵਿਰਾਟ ਕੋਹਲੀ ਨੇ ਵੀ ਨਿਰਾਸ਼ ਕੀਤਾ ਅਤੇ 7 ਗੇਂਦ 'ਤੇ ਦੋ ਦੌੜਾਂ ਬਣਾ ਕੇ ਰਾਸ ਟੇਲਰ ਨੂੰ ਕੈਚ ਫੜਾ ਦਿੱਤਾ। ਇਸ ਦੌਰਾਨ ਕੋਹਲੀ ਦੇ ਨਾਂ ਪਹਿਲੀ ਪਾਰੀ 'ਚ ਇਕ ਅਜਿਹਾ ਰਿਕਾਰਡ ਜੁੜਿਆ ਜਿਸ ਨੂੰ ਉਹ ਕਦੀ ਯਾਦ ਨਹੀਂ ਰੱਖਣਾ ਚਾਹੁਣਗੇ। 7 ਗੇਂਦਾਂ 'ਤੇ ਬਣਾਈਆਂ 2 ਦੌੜਾਂ ਕਿਸੇ ਭਾਰਤੀ ਕਪਤਾਨ ਵੱਲੋਂ ਨਿਊਜ਼ੀਲੈਂਡ 'ਚ ਦੂਜਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਸਾਬਕਾ ਕਪਤਾਨ ਸੌਰਵ ਗਾਂਗੁਲੀ ਵੀ ਬਤੌਰ ਕਪਤਾਨ ਆਪਣੀ ਪਹਿਲੀ ਟੈਸਟ ਪਾਰੀ 'ਚ 2 ਦੌੜਾਂ ਹੀ ਬਣਾ ਸਕੇ ਸਨ।
ਨਿਊਜ਼ੀਲੈਂਡ 'ਚ ਪਹਿਲੀ ਟੈਸਟ ਪਾਰੀ ਦੀ ਗੱਲ ਕਰੀਏ ਤਾਂ ਬਤੌਰ ਕਪਤਾਨ ਨਵਾਬ ਪਟੌਦੀ ਨੇ 11, ਸੁਨੀਲ ਗਾਵਸਕਰ ਨੇ ਅਜੇਤੂ 35, ਬਿਸ਼ਨ ਸਿੰਘ ਬੇਦੀ ਨੇ 30 ਦੌੜਾਂ, ਮੁਹੰਮਦ ਅਜ਼ਹਰੂਦੀਨ ਨੇ 30 ਦੌੜਾਂ ਜਦਕਿ ਵਰਿੰਦਰ ਸਹਿਵਾਗ ਨੇ 22 ਦੌੜਾਂ ਬਣਾਈਆਂ ਸਨ। ਇਸ ਸੂਚੀ 'ਚ ਸਭ ਤੋਂ ਉੱਪਰ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹਨ ਜਿਨ੍ਹਾਂ ਨੇ ਬਤੌਰ ਕਪਤਾਨ ਆਪਣੀ ਪਹਿਲੀ ਪਾਰੀ 'ਚ 47 ਦੌੜਾਂ ਬਣਾਈਆਂ। ਉਹ 18 ਮਾਰਚ 2009 'ਚ ਹੇਮਿਲਟਨ 'ਚ ਬਤੌਰ ਕਪਤਾਨ ਪਹਿਲੀ ਪਾਰੀ ਖੇਡਣ ਉਤਰੇ ਤੇ 123 ਗੇਂਦਾਂ 'ਤੇ 47 ਦੌੜਾਂ ਬਣਾਈਆਂ ਸਨ।
ਇੰਡੀਅਨ ਸੁਪਰ ਲੀਗ : ਹੈਦਰਾਬਾਦ ਐੱਫ. ਸੀ. ਨੇ 5-1 ਦੀ ਜਿੱਤ ਨਾਲ ਕੀਤੀ ਸੈਸ਼ਨ ਦੀ ਸਮਾਪਤੀ
NEXT STORY