ਕੈਨਬਰਾ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਤੀਜੇ ਤੇ ਆਖਰੀ ਮੈਚ ਵਿਚ ਮਿਲੀ ਜਿੱਤ ਸਹੀ ਸਮੇਂ 'ਤੇ ਆਈ ਜਿਹੜੀ ਬਚੇ ਹੋਏ ਦੌਰੇ ਲਈ ਮਨੋਬਲ ਵਧਾਏਗੀ ਤੇ ਅਜਿਹਾ ਟੀਮ ਵਿਚ ਬਦਲਾਅ ਨਾਲ ਆਈ ਤਾਜ਼ਗੀ ਦੇ ਕਾਰਣ ਹੀ ਹੋ ਸਕਿਆ। ਭਾਰਤ ਨੇ ਮੈਚ ਦੇ ਆਖਰੀ ਮੈਚ 'ਚ 13 ਦੌੜਾਂ ਨਾਲ ਜਿੱਤ ਹਾਸਲ ਕੀਤੀ। ਭਾਰਤੀ ਟੀਮ ਹੁਣ ਆਸਟਰੇਲੀਆ ਵਿਰੁੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡੇਗੀ ਜੋ ਸ਼ੁੱਕਰਵਾਰ ਤੋਂ ਸੁਰੂ ਹੋਵੇਗਾ। ਇਸ ਤੋਂ ਬਾਅਦ 17 ਦਸੰਬਰ ਤੋਂ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।
ਕੋਹਲੀ ਨੇ ਕਿਹਾ,''ਅਸੀਂ ਆਸਟਰੇਲੀਆਈ ਪਾਰੀ ਦੇ ਪਹਿਲੇ ਤੇ ਦੂਜੇ ਹਾਫ ਵਿਚ ਦਬਾਅ ਵਿਚ ਸੀ। ਸ਼ੁਭਮਨ ਤੇ ਹੋਰਨਾਂ ਦੇ ਆਉਣ ਨਾਲ ਥੋੜ੍ਹੀ ਤਾਜ਼ਗੀ ਆਈ। ਟੀਮ ਨੂੰ ਇਸ ਤਰ੍ਹਾਂ ਦੇ ਮਨੋਬਲ ਦੀ ਲੋੜ ਸੀ।'' ਕੋਹਲੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ਾਂ ਲਈ ਪਿੱਚ ਕਾਫੀ ਬਿਹਤਰ ਸੀ। ਇਸ ਲਈ ਆਤਮਵਿਸ਼ਵਾਸ ਦਾ ਪੱਧਰ ਵੀ ਉੱਪਰ ਹੋਇਆ। ਕੋਹਲੀ ਨੇ ਕਿਹਾ,''ਟੀਮ ਦੇ ਪ੍ਰਦਰਸ਼ਨ ਤੋਂ ਮੈਂ ਖੁਸ਼ ਹਾਂ ਤੇ ਉਮੀਦ ਕਰਦਾ ਹਾਂ ਕਿ ਅਸੀਂ ਇਹ ਲੈਅ ਅੱਗੇ ਵੀ ਜਾਰੀ ਰੱਖਾਂਗੇ। ਮੈਂ ਥੋੜ੍ਹੀ ਦੇਰ ਹੋਰ ਬੱਲੇਬਾਜ਼ੀ ਕਰਨਾ ਪਸੰਦ ਕਰਦਾ ਪਰ ਪੰਡਯਾ ਤੇ ਜਡੇਜਾ ਨੇ ਚੰਗੀ ਸਾਂਝੇਦਾਰੀ ਕੀਤੀ।
ਮਾਰਾਡੋਨਾ ਮਾਮਲੇ 'ਚ ਅਰਜਨਟੀਨਾ ਪੁਲਸ ਨੇ ਦੂਜੇ ਡਾਕਟਰ ਦੇ ਦਫਤਰ ਦੀ ਤਲਾਸ਼ੀ ਲਈ
NEXT STORY