ਨਵੀਂ ਦਿੱਲੀ— ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਨੇ ਟੀ-20 ਵਿਸ਼ਵ ਕੱਪ 'ਚ ਵਿਰਾਟ ਕੋਹਲੀ ਦੇ ਬੱਲੇਬਾਜ਼ੀ ਰਿਕਾਰਡ ਨੂੰ 'ਗਜ਼ਬ' ਦੱਸਿਆ ਹੈ। ਕੋਹਲੀ ਨੇ ਇਸ ਟੀ-20 ਵਿਸ਼ਵ ਕੱਪ ਵਿੱਚ ਹੁਣ ਤੱਕ ਤਿੰਨ ਅਰਧ ਸੈਂਕੜੇ ਲਗਾਏ ਹਨ ਅਤੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ 1016 ਦੌੜਾਂ ਦਾ ਰਿਕਾਰਡ ਤੋੜ ਦਿੱਤਾ। ਵਾਟਸਨ ਨੇ ਸਟਾਰ ਸਪੋਰਟਸ 'ਤੇ ਕਿਹਾ, ''ਟੀ-20 ਵਿਸ਼ਵ ਕੱਪ 'ਚ 80 ਤੋਂ ਉਪਰ ਦੀ ਔਸਤ ਨਾਲ ਇਕ ਹਜ਼ਾਰ ਤੋਂ ਜ਼ਿਆਦਾ ਦੌੜਾਂ। ਇਹ ਹੈਰਾਨੀਜਨਕ ਅੰਕੜੇ ਹਨ।
ਉਸ ਨੇ ਕਿਹਾ, ''ਟੀ-20 ਕ੍ਰਿਕਟ ਬਹੁਤ ਜੋਖਮ ਭਰਿਆ ਹੁੰਦਾ ਹੈ। ਤੁਹਾਨੂੰ ਬੱਲੇਬਾਜ਼ੀ ਵਿੱਚ ਜੋਖਮ ਉਠਾਉਣੇ ਪੈਂਦੇ ਹਨ ਅਤੇ ਉਸਨੇ ਇੰਨੀ ਵੱਡੀ ਔਸਤ ਨਾਲ ਸਕੋਰ ਕਰਕੇ ਭਾਰਤ ਲਈ ਕਈ ਮੈਚ ਜਿੱਤੇ ਹਨ।'' ਅਜਿਹੇ ਜੋਖਮ ਭਰੇ ਫਾਰਮੈਟ ਵਿੱਚ ਇੰਨੀਆਂ ਦੌੜਾਂ ਬਣਾਉਣਾ ਅਤੇ ਉਨ੍ਹਾਂ ਨੂੰ ਲਗਾਤਾਰ ਬਣਾਉਣਾ ਸ਼ਾਨਦਾਰ ਹੈ। ਕੋਹਲੀ ਨੇ ਇਸ ਵਿਸ਼ਵ ਕੱਪ 'ਚ ਹੁਣ ਤੱਕ 220 ਦੌੜਾਂ ਬਣਾਈਆਂ ਹਨ। ਜੈਵਰਧਨੇ ਨੇ 31 ਪਾਰੀਆਂ 'ਚ 1016 ਦੌੜਾਂ ਬਣਾਈਆਂ ਸਨ ਪਰ ਕੋਹਲੀ ਨੇ ਸਿਰਫ 23 ਪਾਰੀਆਂ 'ਚ ਇੰਨੀਆਂ ਦੌੜਾਂ ਬਣਾਈਆਂ ਹਨ।
T20 WC : ਹਾਰ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀ ਨੇ ਲਾਇਆ ਵਿਰਾਟ ਕੋਹਲੀ 'ਤੇ ਵੱਡਾ ਇਲਜ਼ਾਮ, ਜਾਣੋ ਪੂਰਾ ਮਾਮਲਾ
NEXT STORY