ਪੋਰਟ ਆਫ ਸਪੇਨ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਵਿੰਡੀਜ਼ ਖਿਲਾਫ ਦੂਜੇ ਵਨ-ਡੇ 'ਚ ਟੀਮ ਦੀ ਜਿੱਤ 'ਤੇ ਖੁਸ਼ੀ ਜਤਾਈ। ਉਨ੍ਹਾਂ 30 ਜੂਨ ਨੂੰ ਹੋਣ ਵਾਲੇ ਤੀਜੇ ਵਨ-ਡੇ ਦੇ ਲਈ ਟੀਮ ਦੇ ਪਲੇਇੰਗ ਇਲੈਵਨ 'ਚ ਬਦਲਾਅ ਦੇ ਸੰਕੇਤ ਦਿੱਤੇ।
ਪਹਿਲਾ ਵਨਡੇ ਮੀਂਹ ਦੀ ਭੇਟ ਚੜ੍ਹਨ ਦੇ ਬਾਅਦ ਟੀਮ ਇੰਡੀਆ ਨੇ ਮੀਂਹ ਨਾਲ ਪ੍ਰਭਾਵਿਤ ਦੂਜੇ ਵਨ-ਡੇ 'ਚ ਵਿੰਡੀਜ਼ ਨੂੰ 105 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਟੀਮ ਦੇ ਨਵੇਂ ਮੈਂਬਰਾਂ ਨੂੰ ਮੌਕਾ ਦਿੱਤਾ ਜਾਵੇ। ਅਸੀਂ ਏਂਟੀਗੁਆ ਜਾ ਕੇ ਟੀਮ ਬੈਠਕ 'ਚ ਬਦਲਾਅ ਦੇ ਬਾਰੇ 'ਚ ਫੈਸਲਾ ਕਰਾਂਗੇ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਟੀਮ ਦੇ ਨਵੇਂ ਮੈਂਬਰਾਂ ਨੂੰ ਮੌਕਾ ਮਿਲੇਗਾ। ਸਪਿਨਰ ਕੁਲਦੀਪ ਯਾਦਵ ਨੇ ਪਹਿਲੇ ਵਨਡੇ 'ਚ ਡੈਬਿਊ ਕੀਤਾ, ਪਰ ਉਨ੍ਹਾਂ ਨੂੰ ਮੀਂਹ ਦੀ ਭੇਟ ਚੜ੍ਹੇ ਇਸ ਮੈਚ 'ਚ ਗੇਂਦਬਾਜ਼ੀ ਦਾ ਮੌਕਾ ਨਹੀਂ ਮਿਲ ਸਕਿਆ ਸੀ। ਕੁਲਦੀਪ ਨੇ ਦੂਜੇ ਮੈਚ 'ਚ ਜ਼ੋਰਦਾਰ ਗੇਂਦਬਾਜ਼ੀ ਕਰਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ।
ਕੋਹਲੀ ਨੇ ਕਿਹਾ ਕਿ ਦੂਜੇ ਵਨਡੇ 'ਚ ਸਾਮੂਹਿਕ ਕੋਸ਼ਿਸ਼ਾਂ ਨਾਲ ਟੀਮ ਨੂੰ ਜਿੱਤ ਮਿਲੀ। ਉਨ੍ਹਾਂ ਕਿਹਾ, ਰਹਾਨੇ ਅਤੇ ਧਵਨ ਵਿਚਾਲੇ ਸਾਂਝੇਦਾਰੀ ਜ਼ਬਰਦਸਤ ਰਹੀ। ਇਸ ਤੋਂ ਬਾਅਦ ਯੁਵਰਾਜ, ਧੋਨੀ ਅਤੇ ਕੇਦਾਰ ਨੇ ਉਪਯੋਗੀ ਯੋਗਦਾਨ ਦਿੱਤਾ। ਭੁਵਨੇਸ਼ਵਰ ਨੇ ਟੀਮ ਨੂੰ ਸ਼ੁਰੂਆਤੀ ਸਫਲਤਾ ਦਿਵਾਈ ਅਤੇ ਮੈਂ ਕੁਲਦੀਪ ਯਾਦਵ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਉਨ੍ਹਾਂ ਡੈਬਿਊ ਮੈਚ 'ਚ ਤਿੰਨ ਵਿਕਟਾਂ ਝਟਕੀਆਂ। ਸਾਡੀ ਬੈਂਚ ਸਟ੍ਰੈਂਥ ਹਮੇਸ਼ਾ ਹੀ ਪ੍ਰਭਾਵੀ ਸਾਬਤ ਹੁੰਦੀ ਰਹੀ ਹੈ। ਰਹਾਨੇ ਨੂੰ ਚੈਂਪੀਅਨਸ ਟਰਾਫੀ 'ਚ ਮੌਕਾ ਨਹੀਂ ਮਿਲਿਆ ਪਰ ਇੱਥੇ ਉਹ ਆਪਣੀ ਉਪਯੋਗਿਤਾ ਸਾਬਤ ਕਰ ਰਹੇ ਹਨ। ਚੈਂਪੀਅਨਸ ਟਰਾਫੀ 'ਚ ਉਪਜੇਤੂ ਬਣੀ ਟੀਮ ਇੰਡੀਆ ਨੂੰ ਵੈਸਟਇੰਡੀਜ਼ 'ਚ ਪੰਜ ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਤੀਜਾ ਮੈਚ ਐਂਟੀਗੁਆ ਦੇ ਨਾਰਥ ਸਾਊਂਡ 'ਚ 30 ਜੂਨ ਨੂੰ ਖੇਡਿਆ ਜਾਵੇਗਾ।
ਸ਼੍ਰੀਲੰਕਾ ਟੀਮ ਦੇ ਮੁੱਖ ਕੋਚ ਅਹੁਦੇ ਲਈ ਜੈਵਰਧਨੇ ਅਜੇ ਨਹੀਂ ਹੈ ਤਿਆਰ : ਸੁਮਿਤਪਾਲ
NEXT STORY