ਨਵੀਂ ਦਿੱਲੀ- ਸਵੀਡਨ ਪੇਸ਼ੇਵਰ ਗੋਲਫਰ ਡੈਨੀਅਲ ਸਮੀਰ ਚੋਪੜਾ ਜੋਕਿ ਭਾਰਤੀ ਮੂਲ ਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਭਾਰਤੀ ਕ੍ਰਿਕਟ ਦੇ ਫੈਨ ਰਹੇ ਹਨ ਤੇ ਭਾਰਤ ਦਾ ਹਰ ਮੈਚ ਦੁਨੀਆ ਭਰ ਤੋਂ ਲਾਈਵ ਦੇਖਦੇ ਹਨ। ਆਗਾਮੀ ਭਾਰਤ-ਆਸਟਰੇਲੀਆ ਸੀਰੀਜ਼ ਦੀ ਇਕ ਗੇਂਦ ਨੂੰ ਵੀ ਉਹ ਮਿਸ ਨਹੀਂ ਕਰਨਾ ਚਾਹੁੰਦੇ ਹਨ। ਉਹ ਆਪਣੇ ਫਲੋਰਿਡਾ ਦੇ ਓਰਲੈਂਡੋ ਸਥਿਤ ਘਰ 'ਚ ਲਾਈਵ ਜਾਂ ਰਿਕਾਰਡ ਕੀਤੇ ਗਏ ਮੈਚ ਦੇਖਣਗੇ। ਦਰਅਸਲ ਆਸਟਰੇਲੀਆ ਤੇ ਓਰਲੈਂਡੋ ਦੇ ਵਿਚ ਸਮੇਂ ਦਾ ਬਹੁਤ ਵੱਡਾ ਅੰਤਰ ਹੈ। ਦੇਰ ਰਾਤ ਤੱਕ 46 ਸਾਲਾ ਚੋਪੜਾ ਸਿਰਫ ਪਹਿਲਾ ਸੈਸ਼ਨ ਹੀ ਦੇਖ ਸਕਦੇ ਹਨ। ਇਸ ਤੋਂ ਬਾਅਦ ਬਾਕੀ ਸੈਸ਼ਨ ਉਹ ਰਿਕਾਰਡ ਕਰ ਦੇਖਦੇ ਹਨ।
ਇਕ ਖਿਡਾਰੀ ਦੇ ਰੂਪ 'ਚ ਮੈਨੂੰ ਲੱਗਦਾ ਹੈ ਕਿ ਮੇਰਾ ਪਸੰਦੀਦਾ ਖਿਡਾਰੀ ਵਿਰਾਟ ਕੋਹਲੀ ਹੈ। ਮੈਨੂੰ ਟੀਮ ਨੂੰ ਦੇਖਣਾ ਵਧੀਆ ਲੱਗਦਾ ਕਿ ਸਾਰੇ ਸਵਰੂਪਾਂ 'ਚ ਨੰਬਰ-4 'ਤੇ ਬੱਲੇਬਾਜ਼ੀ ਸ਼ੁਭਮਨ ਗਿੱਲ ਕਰੇ। ਮੈਂ ਜਸਪ੍ਰੀਤ ਬੁਮਰਾਹ ਦਾ ਫੈਨ ਵੀ ਹਾਂ ਤੇ ਇਹ ਵੀ ਦੇਖਣਾ ਚਾਹੁੰਦਾ ਕਿ ਨਵਦੀਪ ਸੈਣੀ ਭਾਰਤੀ ਟੀਮ 'ਚ ਕਿੰਝ ਆਪਣੀ ਭੂਮਿਕਾ ਨਿਭਾਉਂਦੇ ਹਨ। ਉਹ ਆਸਟਰੇਲੀਆ ਦੇ ਨਾਲ ਆਗਾਮੀ ਮੁਕਾਬਲਿਆਂ 'ਚ ਭਾਰਤ ਦੇ ਸੰਭਾਵਨਾਵਾਂ 'ਤੇ ਚੋਪੜਾਂ ਨੇ ਕਿਹਾ ਕਿ ਟੈਸਟ ਸੀਰੀਜ਼ 'ਚ ਮੇਜ਼ਬਾਨ ਟੀਮ ਮਜ਼ਬੂਤ ਹੋਵੇਗੀ ਕਿਉਂਕਿ ਸਟੀਵ ਸਮਿਥ ਤੇ ਡੇਵਿਡ ਵਾਰਨਰ ਵਾਪਸ ਆ ਗਏ ਹਨ।
ਪੰਜਾਬੀ ਸੂਫੀ ਗਾਇਕ ਨੇ ਧੋਨੀ ਲਈ ਗਾਇਆ ਇਹ ਗਾਣਾ (ਵੀਡੀਓ)
NEXT STORY