ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਅੱਜ ਕਾਨਪੁਰ ਵਿਚ ਸੀਰੀਜ਼ ਦਾ ਤੀਜਾ ਅਤੇ ਨਿਰਣਾਇਕ ਮੈਚ ਖੇਡਿਆ ਜਾਣਾ ਹੈ। ਇਸ ਮੈਚ ਵਿਚ ਵਿਰਾਟ ਕੋਹਲੀ ਕੋਲ ਵਿਸ਼ਵ ਰਿਕਾਰਡ ਬਣਾਉਣ ਦਾ ਸੁਨਹਿਰਾ ਮੌਕਾ ਹੈ। ਵਿਰਾਟ ਕੋਹਲੀ ਇਸ ਮੈਚ ਵਿਚ ਜੇਕਰ 83 ਦੌੜਾਂ ਬਣਾ ਦਿੰਦੇ ਹਨ ਤਾਂ ਉਹ ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। ਫਿਲਹਾਲ 201 ਵਨਡੇ ਮੈਚਾਂ ਦੀਆਂ 193 ਪਾਰੀਆਂ ਵਿਚ ਵਿਰਾਟ ਕੋਹਲੀ ਨੇ 8917 ਦੌੜਾਂ ਬਣਾਈਆਂ ਹਨ। ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਫਿਲਹਾਲ ਸਾਊਥ ਅਫਰੀਕਾ ਦੇ ਏ.ਬੀ. ਡਿਵੀਲੀਅਰਸ ਦੇ ਨਾਮ ਹੈ, ਜੋ ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਬਣਾਇਆ ਸੀ। ਡਿਵੀਲੀਅਰਸ ਨੇ 214 ਮੈਚਾਂ ਦੀ 205 ਪਾਰੀਆਂ ਵਿਚ ਇਹ ਰਿਕਾਰਡ ਬਣਾਇਆ ਸੀ। ਇਸਦਾ ਮਤਲਬ ਹੈ ਕਿ ਵਿਰਾਟ ਕੋਹਲੀ ਕੋਲ 11 ਪਾਰੀਆਂ ਹਨ, ਜਿਨ੍ਹਾਂ ਵਿਚ ਉਹ ਇਹ ਰਿਕਾਰਡ ਬਣਾ ਸਕਦੇ ਹਨ। ਪਰ ਪ੍ਰਸ਼ੰਸਕਾਂ ਨੂੰ ਇਹੀ ਉਮੀਦ ਹੋਵੇਗੀ ਕਿ ਵਿਰਾਟ ਬਤੌਰ ਕਪਤਾਨ ਸ਼ਾਨਦਾਰ ਖੇਡ ਦਿਖਾ ਕੇ ਨਾ ਸਿਰਫ ਇਹ ਵਿਸ਼ਵ ਰਿਕਾਰਡ ਬਣਾਇਆ, ਸਗੋਂ ਲਗਾਤਾਰ 7ਵੀਂ ਸੀਰੀਜ਼ ਜਿੱਤ ਵੀ ਦਰਜ ਕਰੇਗਾ। 2017 ਵਿਚ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਹ ਇਕਤੌਲੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਇਸ ਸਾਲ ਵਿਚ 1000 ਦੌੜਾਂ ਤੋਂ ਜ਼ਿਆਦਾ ਦੌੜਾਂ ਬਣਾਈਆਂ ਹੋਣ।
ਡੈਬਿਊ ਸਾਲ ਤੋਂ ਹੁਣ ਤੱਕ ਵਿਰਾਟ ਕੋਹਲੀ ਦਾ ਵਨਡੇ ਵਿਚ ਔਸਤ 40 ਤੋਂ ਹੇਠਾਂ ਨਹੀਂ ਗਿਆ ਹੈ। ਉਹ 78.83 ਦੀ ਔਸਤ ਨਾਲ ਇਸ ਸਾਲ ਹੁਣ ਤੱਕ 1347 ਦੌੜਾਂ ਬਣਾ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਦਾ ਵਨਡੇ ਵਿਚ ਔਸਤ 92.37 ਸੀ। 2017 ਦੀ ਸ਼ੁਰੂਆਤ ਵਿਚ ਏ.ਬੀ. ਡਿਵੀਲੀਅਰਸ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ 13 ਸਾਲ ਪੁਰਾਣਾ ਰਿਕਾਰਡ ਤੋੜਦੇ ਹੋਏ ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਸਨ। ਨਿਊਜ਼ੀਲੈਂਡ ਖਿਲਾਫ 214ਵਾਂ ਵਨਡੇ ਖੇਡਦੇ ਹੋਏ ਡਿਵੀਲੀਅਰਸ ਨੇ ਇਹ ਮੁਕਾਮ ਹਾਸਲ ਕੀਤਾ ਸੀ। ਇਸ ਸਾਲ ਉਹ 18ਵੇਂ ਅਜਿਹੇ ਬੱਲੇਬਾਜ਼ ਬਣ ਗਏ ਸਨ, ਜਿਨ੍ਹਾਂ ਨੇ 9 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹੋਣ।
ਵੇਂਗਸਰਕਰ ਦਾ ਖੁਲ੍ਹਾਸਾ-ਵਿਰਾਟ ਨੂੰ ਮੌਕਾ ਦੇਣ 'ਤੇ ਅਗਲੇ ਦਿਨ ਚਲੀ ਗਈ ਸੀ ਨੌਕਰੀ
NEXT STORY