ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਸ਼੍ਰੀਲੰਕਾ ਦੇ ਬਦਲਾਅ ਦੇ ਦੌਰ ਸਬੰਧੀ ਮਸਲਿਆਂ 'ਤੇ ਉਨ੍ਹਾਂ ਦੇ ਕੋਚ ਨਿਕ ਪੋਥਾਸ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਪਰ ਉਹ ਅਜਿਹਾ ਵਰਤਮਾਨ ਇਕ ਰੋਜ਼ਾ ਸੀਰੀਜ਼ ਖਤਮ ਹੋਣ ਤੋਂ ਬਾਅਦ ਹੀ ਕਰਨਗੇ। ਕੋਹਲੀ ਤੋਂ ਬੁੱਧਵਾਰ ਨੂੰ ਪੋਥਾਸ ਦੀ ਉਸ ਟਿੱਪਣੀ ਦੇ ਬਾਰੇ 'ਚ ਪੁੱਛਿਆ ਗਿਆ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਅਜੇ ਉਨ੍ਹਾਂ ਦੀ ਟੀਮ ਬਦਲਾਅ ਦੇ ਦੌਰ ਦੀਆਂ ਜਿਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੀ ਹੈ, ਉਸ 'ਤੇ ਉਹ ਭਾਰਤੀ ਟੀਮ ਪ੍ਰਬੰਧਨ ਨਾਲ ਗੱਲ ਕਰਨਗੇ।
ਕੋਹਲੀ ਨੇ ਵੀਰਵਾਰ ਨੂੰ ਹੋਣ ਵਾਲੇ ਦੂਜੇ ਵਨਡੇ ਦੀ ਪੁਰਬਲੀ ਸ਼ਾਮ ਨੂੰ ਕਿਹਾ, ''ਸਾਡੀ ਅਜੇ ਤੱਕ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਹੈ। ਅਜਿਹੀਆਂ ਚੀਜ਼ਾਂ ਸੀਰੀਜ਼ ਖਤਮ ਹੋਣ ਦੇ ਬਾਅਦ ਹੋ ਸਕਦੀਆਂ ਹਨ। ਜੇਕਰ ਉਹ ਪਹਿਲ ਕਰਦੇ ਹਨ ਹਨ ਤਾਂ ਅਜਿਹਾ 6 ਸਤੰਬਰ ਦੇ ਬਾਅਦ ਹੀ ਹੋ ਸਕੇਗਾ।'' ਦਾਮਬੁਲਾ 'ਚ ਪਹਿਲੇ ਵਨਡੇ 'ਚ ਕਰਾਰੀ ਹਾਰ ਦੇ ਬਾਅਦ ਸ਼੍ਰੀਲੰਕਾਈ ਟੀਮ ਨੂੰ ਆਪਣੇ ਘਰੇਲੂ ਦਰਸ਼ਕਾਂ ਦਾ ਗੁੱਸਾ ਝਲਣਾ ਪਿਆ ਸੀ। ਕੋਹਲੀ ਨੇ ਕਿਹਾ, ''ਦੇਖੋ ਕਿਸੇ ਵੀ ਟੀਮ ਦੇ ਲਈ ਬਦਲਾਅ ਦੇ ਦੌਰ ਤੋਂ ਗੁਜ਼ਰਨਾ ਮੁਸ਼ਕਲ ਭਰਿਆ ਹੁੰਦਾ ਹੈ। ਜਦੋਂ ਅਸੀਂ ਦੇਸ਼ ਦੇ ਲਈ ਖੇਡ ਰਹੇ ਹੁੰਦੇ ਹਾਂ ਤਾਂ ਟੀਮ ਦੇ ਤੌਰ 'ਤੇ ਸਾਨੂੰ ਜ਼ਿਆਦਾ ਜ਼ਿੰਮੇਵਾਰੀ ਲੈਣੀ ਹੁੰਦੀ ਹੈ। ਸਾਨੂੰ ਸਿਰਫ ਆਪਣੀ ਮਾਨਸਿਕਤਾ ਬਦਲਣੀ ਹੁੰਦੀ ਹੈ।''
ਵਿਰਾਟ ਨੇ ਦਿਖਾਏ ਆਪਣੇ 'ਸਿਕਸ ਪੈਕ ਐਬਜ਼', ਤੁਸੀਂ ਦੇਖੇ?
NEXT STORY