ਦੁਬਈ– ਕਪਤਾਨ ਇਯੋਨ ਮੋਰਗਨ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਪੈਟ ਕਮਿੰਸ ਦੀ ਤੂਫਾਨੀ ਗੇਂਦਬਾਜ਼ੀ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਐਤਵਾਰ ਨੂੰ ਇੱਥੇ ਰਾਜਸਥਾਨ ਰਾਇਲਜ਼ ਨੂੰ ਕਰੋ ਜਾਂ ਮਰੋ ਦੇ ਇਕਪਾਸੜ ਮੁਕਾਬਲੇ 'ਚ 60 ਦੌੜਾਂ ਨਾਲ ਹਰਾ ਕੇ ਪਲੇਅ-ਆਫ 'ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਜੀਵਤ ਰੱਖਿਆ, ਜਦਕਿ ਵਿਰੋਧੀ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ।
ਇਸ ਮੈਚ ਤੋਂ ਪਹਿਲਾਂ 8ਵੇਂ ਅਤੇ ਆਖਰੀ ਸਥਾਨ 'ਤੇ ਚੱਲ ਰਹੀ ਨਾਈਟ ਰਾਈਡਰਜ਼ ਦੀ ਟੀਮ 14 ਮੈਚਾਂ 'ਚ 14 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਰਾਇਲਜ਼ ਦੀ ਟੀਮ 14 ਮੈਚਾਂ 'ਚ 12 ਅੰਕ ਹੀ ਹਾਸਲ ਕਰ ਸਕੀ।
ਕੋਲਕਾਤਾ ਨੇ ਰਾਜਸਥਾਨ ਰਾਇਲਜ਼ ਨੂੰ 192 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਮੋਰਗਨ ਨੇ ਕਪਤਾਨੀ ਪਾਰੀ ਖੇਡਦੇ ਹੋਏ 35 ਗੇਂਦਾਂ 'ਤੇ 6 ਛੱਕਿਆਂ ਤੇ 5 ਚੌਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਰਾਹੁਲ ਤ੍ਰਿਪਾਠੀ (39) ਤੇ ਸ਼ੁਭਮਨ ਗਿੱਲ (36) ਨੇ ਵੀ ਪਹਿਲੇ ਓਵਰ ਵਿਚ ਝਟਕਾ ਲੱਗਣ ਤੋਂ ਬਾਅਦ ਦੂਜੀ ਵਿਕਟ ਲਈ 72 ਦੌੜਾਂ ਜੋੜ ਕੇ ਟੀਮ ਨੂੰ ਸ਼ਾਨਦਾਰ ਮੰਚ ਮੁਹੱਈਆ ਕਰਵਾਇਆ। ਨਾਈਟ ਰਾਈਡਰਜ਼ ਦੇ ਬੱਲੇਬਾਜ਼ਾਂ ਨੇ ਅੰਤ ਵਿਚ ਤਾਬੜਤੋੜ ਬੱਲੇਬਾਜ਼ੀ ਕੀਤੀ, ਜਿਸ ਨਾਲ ਟੀਮ ਆਖਰੀ-7 ਓਵਰਾਂ ਵਿਚ 91 ਦੌੜਾਂ ਜੋੜਨ ਵਿਚ ਸਫਲ ਰਹੀ।
ਰਾਇਲਜ਼ ਵਲੋਂ ਰਾਹੁਲ ਤੇਵਤੀਆ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 25 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਕਾਰਤਿਕ ਤਿਆਗੀ ਨੇ 36 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਜੋਫ੍ਰਾ ਆਰਚਰ ਨੇ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ 19 ਦੌੜਾਂ ਦੇ ਕੇ 1 ਵਿਕਟ ਲਈ।
ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਆਰਚਰ ਨੇ ਦੂਜੀ ਗੇਂਦ 'ਤੇ ਹੀ ਨਿਤਿਸ਼ ਰਾਣਾ (0) ਨੂੰ ਵਿਕਟਕੀਪਰ ਸੰਜੂ ਸੈਮਸਨ ਦੇ ਹੱਥੋਂ ਕੈਚ ਕਰਵਾ ਦਿੱਤਾ ਪਰ ਕੇ. ਕੇ. ਆਰ. ਦੇ ਬੱਲੇਬਾਜ਼ਾਂ ਨੇ ਸ਼ੁਰੂਆਤੀ ਝਟਕੇ ਦਾ ਆਪਣੇ 'ਤੇ ਅਸਰ ਨਹੀਂ ਪੈਣ ਦਿੱਤਾ। ਕਪਤਾਨ ਮੋਰਗਨ ਨੇ 14ਵੇਂ ਓਵਰ ਵਿਚ ਗੋਪਾਲ ਦੀਆਂ ਲਗਾਤਾਰ ਗੇਂਦਾਂ 'ਤੇ ਦੋ ਚੌਕੇ ਤੇ ਦੋ ਛੱਕੇ ਲਾਏ। ਆਂਦ੍ਰੇ ਰਸੇਲ ਨੇ ਵੀ 10 ਗੇਂਦਾਂ ਵਿਚ 3 ਛੱਕਿਆਂ ਦੀ ਬਦੌਲਤ 25 ਦੌੜਾਂ ਬਣਾਈਆਂ। ਮੋਰਗਨ ਨੇ 19ਵੇਂ ਓਵਰ ਵਿਚ ਸਟੋਕਸ 'ਤੇ ਲਗਾਤਾਰ ਦੋ ਛੱਕੇ ਤੇ ਚੌਕੇ ਦੇ ਨਾਲ 30 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਪੈਟ ਕਮਿੰਸ ਨੇ ਵੀ ਇਸ ਓਵਰ ਵਿਚ ਛੱਕਾ ਮਾਰਿਆ। ਤਿਆਗੀ ਨੇ ਆਖਰੀ ਓਵਰ ਵਿਚ ਕਮਿੰਸ ਨੂੰ ਵਿਕਟਕੀਪਰ ਸੈਮਸਨ ਹੱਥੋਂ ਕੈਚ ਕਰਵਾਇਆ। ਮੋਰਗਨ ਨੇ ਆਖਰੀ ਗੇਂਦ 'ਤੇ ਛੱਕਾ ਲਾ ਕੇ ਟੀਮ ਦਾ ਸਕੋਰ 190 ਦੇ ਪਾਰ ਪਹੁੰਚਾਇਆ।
ਇਹ ਵੀ ਪੜ੍ਹੋ: IPL 2020 CSK vs KXIP : ਚੇਨਈ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ
ਟੀਮਾਂ ਇਸ ਤਰ੍ਹਾਂ ਹਨ-
ਕੋਲਕਾਤਾ ਨਾਈਟ ਰਾਈਡਰਜ਼- ਦਿਨੇਸ਼ ਕਾਰਤਿਕ, ਇਯੋਨ ਮੋਰਗਨ (ਕਪਤਾਨ), ਨਿਤਿਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿਦੇਸ਼ ਲਾਡ, ਅਲੀ ਖਾਨ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਵਰੁਣ ਚਕਰਵਰਤੀ, ਆਂਦ੍ਰੇ ਰਸੇਲ, ਕ੍ਰਿਸ ਗ੍ਰੀਨ, ਐੱਮ. ਸਿਧਾਰਥ, ਸੁਨੀਲ ਨਾਰਾਇਣਨ, ਨਿਖਿਲ ਨਾਇਕ, ਟਾਮ ਬੇਂਟੋਨ।
ਰਾਜਸਥਾਨ ਰਾਇਲਜ਼- ਸਟੀਵ ਸਮਿਥ (ਕਪਤਾਨ), ਜੋਸ ਬਟਲਰ, ਰੌਬਿਨ ਉਥੱਪਾ, ਸੰਜੂ ਸੈਮਸਨ, ਬੇਨ ਸਟੋਕਸ, ਜੋਫ੍ਰਾ ਆਰਚਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ, ਓਸ਼ੇਨ ਥਾਮਸ, ਐਂਡ੍ਰਿਊ ਟਾਏ, ਡੇਵਿਡ ਮਿਲਰ, ਟਾਮ ਕਿਊਰਨ, ਅਨਿਰੁਧ ਜੋਸ਼ੀ, ਸ਼੍ਰੇਅਸ ਗੋਪਾਲ, ਰਿਆਨ ਪਰਾਗ, ਵਰੁਣ ਆਰੋਨ, ਸ਼ਸ਼ਾਂਕ ਸਿੰਘ, ਅਨੁਜ ਰਾਵਤ, ਮਹਿਪਾਲ ਲੋਮਰੋਰ, ਮਯੰਕ ਮਾਰਕੰਡੇ।
ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰੀ ਹਾਲੇਪ ਨੂੰ ਹੋਇਆ ਕੋਰੋਨਾ
NEXT STORY