ਮੁੰਬਈ- ਕਪਤਾਨ ਸੰਜੂ ਸੈਮਸਨ (54) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਰਾਜਸਥਾਨ ਰਾਇਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਸੋਮਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ 20 ਓਵਰਾਂ 'ਚ ਪੰਜ ਵਿਕਟਾਂ 'ਤੇ 152 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। ਸੈਮਸਨ ਨੇ 49 ਗੇਂਦਾਂ 'ਤੇ 54 ਦੌੜਾਂ ਵਿਚ ਸੱਤ ਚੌਕੇ ਅਤੇ ਇਕ ਛੱਕਾ ਲਗਾਇਆ। ਰਾਜਸਥਾਨ ਦੀ ਦੌੜ ਮਸ਼ੀਨ ਜੋਸ ਬਟਲਰ ਨੇ ਇਸ ਵਾਰ 25 ਗੇਂਦਾਂ ਵਿਚ ਤਿੰਨ ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : SRH ਨੂੰ ਝਟਕਾ, ਵਾਸ਼ਿੰਗਟਨ ਸੁੰਦਰ ਮੁੜ ਹੋਏ ਸੱਟ ਦਾ ਸ਼ਿਕਾਰ, ਅਗਲਾ ਮੈਚ ਖੇਡਣ 'ਤੇ ਸਸਪੈਂਸ
ਕਰੁਣ ਨਾਇਰ ਨੇ 13 ਗੇਂਦਾਂ ਵਿਚ 13 ਦੌੜਾਂ, ਰਿਆਨ ਪਰਾਗ ਨੇ 12 ਗੇਂਦਾਂ ਵਿਚ ਇਕ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਸ਼ਿਮਰੋਨ ਹਿੱਟਮਾਇਰ ਨੇ 13 ਗੇਂਦਾਂ ਵਿਚ ਇਕ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 27 ਦੌੜਾਂ ਬਣਾਈਆਂ। ਰਵੀਚੰਦਰਨ ਅਸ਼ਵਿਨ ਨੇ ਪੰਜ ਗੇਂਦਾਂ ਵਿਚ ਅਜੇਤੂ 6 ਦੌੜਾਂ ਬਣਾਈਆਂ। ਦੇਵਦੱਤ ਪਡੀਕਲ 2 ਦੌੜਾਂ ਬਣਾ ਕੇ ਆਊਟ ਹੋਏ। ਕੋਲਕਾਤਾ ਵਲੋਂ ਟਿਮ ਸਾਊਦੀ ਨੇ 48 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ : ਹੈਦਰਾਬਾਦ ਦੇ ਗੇਂਦਬਾਜ਼ੀ ਕੋਚ Dale Steyn ਨੇ ਟੀ-ਸ਼ਰਟ 'ਤੇ ਲਿਆ ਧੋਨੀ ਦਾ ਆਟੋਗ੍ਰਾਫ਼
ਪਲੇਇੰਗ ਇਲੈਵਨ :-
ਕੋਲਕਾਤਾ ਨਾਈਟ ਰਾਈਡਰਜ਼-
ਆਰੋਨ ਫਿੰਚ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਸ਼ੇਲਡਨ ਜੈਕਸਨ (ਵਿਕਟਕੀਪਰ), ਵੈਂਕਟੇਸ਼ ਅਈਅਰ, ਆਂਦਰੇ ਰਸਲ, ਸੁਨੀਲ ਨਰੇਨ, ਪੈਟ ਕਮਿੰਸ, ਉਮੇਸ਼ ਯਾਦਵ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ।
ਰਾਜਸਥਾਨ ਰਾਇਲਜ਼-
ਜੋਸ ਬਟਲਰ, ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ, ਵਿਕਟਕੀਪਰ), ਰਾਸੀ ਵੇਨ ਡੇਰ ਡੁਸੇਨ, ਸ਼ਿਮਰੋਨ ਹਿੱਟਮਾਇਰ, ਰਵੀਚੰਦਰਨ ਅਸ਼ਵਿਨ, ਰੀਆਨ ਪਰਾਗ, ਟ੍ਰੇਂਟ ਬੋਲਟ, ਯੁਜਵੇਂਦਰ ਚਾਹਲ, ਕੁਲਦੀਪ ਸੇਨ, ਪ੍ਰਸਿੱਧ ਕ੍ਰਿਸ਼ਣਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੈਂਕੜੇ ਤੋਂ ਖੁੰਝਣ ਦੇ ਬਾਅਦ ਗਾਇਕਵਾੜ ਬੋਲੇ- ਮੈਂ ਇਹ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ
NEXT STORY