ਸਪੋਰਟਸ ਡੈਸਕ- ਵਾਸ਼ਿੰਗਟਨ ਸੁੰਦਰ ਦੇ ਹੱਥ 'ਤੇ ਮੁੜ ਸੱਟ ਲਗ ਗਈ ਹੈ। ਇਸ ਹੱਥ ਨਾਲ ਉਹ ਗੇਂਦਬਾਜ਼ੀ ਕਰਦੇ ਹਨ। ਇਸ ਵਜ੍ਹਾ ਨਾਲ ਉਹ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਖ਼ਿਲਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਮੈਚ 'ਚ ਗੇਂਦਬਾਜ਼ੀ ਨਹੀਂ ਕਰ ਸਕੇ ਸਨ। ਆਪਣੇ ਗੇਂਦਬਾਜ਼ੀ ਵਾਲੇ ਹੱਥ 'ਚ ਸੱਟ ਕਾਰਨ ਵਾਸ਼ਿੰਗਟਨ ਨੇ ਤਿੰਨ ਮੈਚਾਂ ਤੋਂ ਬਾਹਰ ਰਹਿਣ ਦੇ ਬਾਅਦ ਗੁਜਰਾਤ ਟਾਈਟਨਸ ਖ਼ਿਲਾਫ਼ ਵਾਪਸੀ ਕੀਤੀ ਸੀ।
ਇਹ ਵੀ ਪੜ੍ਹੋ : ਭਾਰਤ ਨੇ ਏਸ਼ੀਆਈ ਯੁਵਾ ਬੀਚ ਹੈਂਡਬਾਲ ਵਿਚ ਜਿੱਤਿਆ ਚਾਂਦੀ ਦਾ ਤਮਗ਼ਾ
ਚੇਨਈ ਦੇ ਖ਼ਿਲਾਫ਼ ਐਤਵਾਰ ਨੂੰ ਫੀਲਡਿੰਗ ਕਰਦੇ ਸਮੇਂ ਮੁੜ ਉਨ੍ਹਾਂ ਦੇ ਉਸੇ ਹੱਥ 'ਤੇ ਸੱਟ ਲਗ ਗਈ। ਇਸ ਨਾਲ ਉਨ੍ਹਾਂ ਦਾ ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਅਗਲੇ ਮੈਚ 'ਚ ਖੇਡਣਾ ਸ਼ੱਕੀ ਹੋ ਗਿਆ ਹੈ। ਇਸ ਕਾਰਨ ਇਹ ਆਫ਼ ਸਪਿਨਰ ਸਨਰਾਈਜ਼ਰਜ਼ ਦੀ ਚੇਨਈ ਦੇ ਹੱਥੋਂ 13 ਦੌੜਾਂ ਦੀ ਹਾਰ ਦੇ ਦੌਰਾਨ ਗੇਂਦਬਾਜ਼ੀ ਨਹੀਂ ਕਰ ਸਕਿਆ ਸੀ। ਉਹ ਹੇਠਲੇ ਕ੍ਰਮ 'ਚ ਬੱਲੇਬਾਜ਼ੀ ਕਰਨ ਆਏ ਪਰ ਸਿਰਫ਼ ਦੋ ਗੇਂਦਾਂ ਦਾ ਹੀ ਸਾਹਮਣਾ ਕਰ ਸਕੇ।
ਇਹ ਵੀ ਪੜ੍ਹੋ : IPL 2022 : ਹਾਰ ਦੇ ਬਾਅਦ ਬੋਲੇ ਕੇਨ ਵਿਲੀਅਮਸਨ - ਅਸੀਂ ਇਸ ਟੀਚੇ ਨੂੰ ਹਾਸਲ ਕਰ ਸਕਦੇ ਸੀ ਪਰ...
ਮੂਡੀ ਨੇ ਮੈਚ ਦੇ ਬਾਅਦ ਕਿਹਾ, 'ਇਹ ਮੰਦਭਾਗਾ ਹੈ ਕਿ ਉਨ੍ਹਾਂ ਦੇ ਉਸੇ ਹੱਥ 'ਤੇ ਸੱਟ ਲੱਗੀ ਜਿਸ 'ਤੇ ਪਹਿਲਾਂ ਲੱਗੀ ਸੀ। ਪਹਿਲੀ ਸੱਟ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਸੀ ਪਰ ਉਹ ਅੰਗ ਮੁੜ ਸੱਟ ਦਾ ਸ਼ਿਕਾਰ ਹੋ ਗਿਆ ਹੈ। ਉਸ 'ਚ ਹਾਲਾਂਕਿ ਟਾਂਕੇ ਲਗਾਉਣ ਦੀ ਲੋੜ ਨਹੀਂ ਹੈ।' ਉਨ੍ਹਾਂ ਕਿਹਾ, 'ਪਰ ਬਦਕਿਸਮਤੀ ਨਾਲ ਉਹ ਗੇਂਦਬਾਜ਼ੀ ਕਰਨ ਦੀ ਸਥਿਤੀ 'ਚ ਨਹੀਂ ਸਨ। ਇਸ ਨਾਲ ਅਸਲ 'ਚ ਸਾਡੀ ਗੇਂਦਬਾਜ਼ੀ ਪ੍ਰਭਾਵਿਤ ਹੋਈ ਕਿਉਂਕਿ ਉਹ ਸਾਡਾ ਮਹੱਤਵਪੂਰਨ ਗੇਂਦਬਾਜ਼ ਹੈ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।
IPL 2022 : ਹਾਰ ਦੇ ਬਾਅਦ ਬੋਲੇ ਕੇਨ ਵਿਲੀਅਮਸਨ - ਅਸੀਂ ਇਸ ਟੀਚੇ ਨੂੰ ਹਾਸਲ ਕਰ ਸਕਦੇ ਸੀ ਪਰ...
NEXT STORY