ਸਪੋਰਟਸ ਡੈਸਕ- ਧੋਨੀ ਦੀ ਦੀਵਾਨਗੀ ਅਜੇ ਵੀ ਕਾਇਮ ਹੈ। ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਹੈਦਰਾਬਾਦ ਦੇ ਖ਼ਿਲਾਫ਼ ਮੈਚ 'ਚ ਧੋਨੀ ਟਾਸ ਕਰਨ ਲਈ ਮੈਦਾਨ 'ਤੇ ਉਤਰੇ ਤਾਂ ਦਰਸ਼ਕਾਂ ਨੇ ਪੂਰੇ ਜੋਸ਼ ਦੇ ਨਾਲ ਧੋਨੀ ਦਾ ਸਵਾਗਤ ਕੀਤਾ। ਧੋਨੀ ਨੂੰ ਚੇਨਈ ਪ੍ਰਬੰਧਨ ਨੇ ਰਵਿੰਦਰ ਜਡੇਜਾ ਦੀ ਜਗ੍ਹਾ ਮੁੜ ਕਪਤਾਨ ਬਣਾ ਦਿੱਤਾ ਹੈ। ਅਜਿਹੇ 'ਚ ਧੋਨੀ ਨੇ ਮੈਚ 'ਚ ਫਿਰ ਤੋਂ ਆਪਣਾ ਜਲਵਾ ਦਿਖਾਉਂਦੇ ਹੋਏ ਆਪਣੀ ਟੀਮ ਨੂੰ ਜਿੱਤਾ ਦਿੱਤਾ। ਮੈਚ ਜਦੋਂ ਖ਼ਤਮ ਹੋਇਆ ਤਾਂ ਇਕ ਮਜ਼ੇਦਾਰ ਘਟਨਾਕ੍ਰਮ ਹੋਇਆ। ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ੀ ਕੋਚ ਡੇਲ ਸਟੇਨ ਧੋਨੀ ਦੇ ਕੋਲ ਆਏ ਤੇ ਉਨ੍ਹਾਂ ਤੋਂ ਆਪਣੀ ਟੀ ਸ਼ਰਟ 'ਤੇ ਆਟੋਗ੍ਰਾਫ਼ ਦੀ ਮੰਗ ਕੀਤੀ। ਧੋਨੀ ਨੇ ਵੀ ਬਿਨਾ ਦੇਰੀ ਕੀਤੇ ਆਟੋਗ੍ਰਾਫ਼ ਦਿੱਤਾ। ਪ੍ਰਸ਼ੰਸਕਾਂ ਨੇ ਲਿਖਿਆ- ਧੋਨੀ ਦੇ ਦੀਵਾਨਿਆਂ 'ਚ ਦਿੱਗਜ ਕ੍ਰਿਕਟਰਾਂ ਦੇ ਨਾਂ ਹਮੇਸ਼ਾ ਰਹਿਣਗੇ।
ਇਹ ਵੀ ਪੜ੍ਹੋ : SRH ਨੂੰ ਝਟਕਾ, ਵਾਸ਼ਿੰਗਟਨ ਸੁੰਦਰ ਮੁੜ ਹੋਏ ਸੱਟ ਦਾ ਸ਼ਿਕਾਰ, ਅਗਲਾ ਮੈਚ ਖੇਡਣ 'ਤੇ ਸਸਪੈਂਸ
ਮੈਚ ਦੇ ਦੌਰਾਨ ਧੋਨੀ ਚੇਨਈ ਸੁਪਰ ਕਿੰਗਜ਼ ਬਾਰੇ ਦਿੱਤੇ ਆਪਣੇ ਇਕ ਬਿਆਨ ਨੂੰ ਲੈ ਕੇ ਵੀ ਚਰਚਾ 'ਚ ਆਏ। ਧੋਨੀ ਜਦੋਂ ਪੁਣੇ ਦੇ ਮੈਦਾਨ 'ਤੇ ਟਾਸ ਲਈ ਆਏ ਤਾਂ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਭਵਿੱਖ 'ਚ ਵੀ ਪੀਲੀ ਜਰਸੀ 'ਚ ਦਿਖਾਈ ਦੇਣਗੇ। ਧੋਨੀ ਨੇ ਕਿਹਾ- ਤੁਸੀਂ ਮੈਨੂੰ ਪੀਲੀ ਜਰਸੀ 'ਚ ਜ਼ਰੂਰ ਦੇਖੋਗੇ। ਭਾਵੇਂ ਉਹ ਪੀਲੀ ਜਰਸੀ ਹੋਵੇ ਜਾਂ ਕੋਈ ਹੋਰ ਪੀਲੀ ਜਰਸੀ, ਇਹ ਅਲਗ ਗੱਲ ਹੈ।
ਇਹ ਵੀ ਪੜ੍ਹੋ : ਹਰਿਆਣੇ ਦੇ ਕਿਸਾਨ ਦੀ ਧੀ ਨੇ ਜੂਡੋ 'ਚ ਜਿੱਤਿਆ ਸੋਨ ਤਮਗਾ
ਜੇਕਰ ਮੈਚ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਨੇ 2 ਵਿਕਟਾਂ ਗੁਆ ਕੇ 202 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਟੀਮ ਵਲੋਂ ਗਾਇਕਵਾੜ ਨੇ 57 ਗੇਂਦ 'ਚ 6 ਚੌਕੇ ਤੇ ਇੰਨੇ ਹੀ ਛੱਕਿਆਂ ਦੀ ਮਦਦ ਨਾਲ 99 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਡੇਵੋਨ ਕਾਨਵੇ ਨੇ ਵੀ 55 ਗੇਂਦ 'ਚ 8 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 85 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਬਾਦ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਗੁਆ ਕੇ 189 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਲਈ ਪੂਰਨ ਨੇ 33 ਗੇਂਦਾਂ 'ਚ 3 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 64 ਦੌੜਾਂ ਬਣਾਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।
IPL 2022 : ਟ੍ਰੇਂਟ ਬੋਲਟ ਦੀ ਦੋ ਟੂਕ, ਇਸ ਭਾਰਤੀ ਬੱਲੇਬਾਜ਼ ਦੇ ਅੱਗੇ ਮੇਰੀ ਨਹੀਂ ਚਲਦੀ
NEXT STORY