ਮੁੰਬਈ- ਨਿਤੀਸ਼ ਰਾਣਾ (ਅਜੇਤੂ 48) ਅਤੇ ਰਿੰਕੂ ਸਿੰਘ (ਅਜੇਤੂ 42) ਦੀ ਸ਼ਾਨਦਾਰ ਪਾਰੀਆਂ ਤੇ ਉਸਦੇ ਵਿਚਾਲੇ 66 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਕਪਤਾਨ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ ਪੰਜ ਗੇਂਦਾਂ ਰਹਿੰਦੇ ਸੋਮਵਾਰ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਅਤੇ ਪਲੇਅ ਆਫ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਰਾਜਸਥਾਨ ਨੇ ਸੰਜੂ ਸੈਮਸਨ (54) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 152 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਰਾਣਾ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਜੇਤੂ ਛੱਕਾ ਲਗਾ ਕੇ ਕੋਲਕਾਤਾ ਨੂੰ ਯਾਦਗਾਰ ਜਿੱਤ ਦਿਵਾ ਦਿੱਤੀ। ਕੋਲਕਾਤਾ ਦੀ 10 ਮੈਚਾਂ ਵਿਚ ਇਹ ਚੌਥੀ ਜਿੱਤ ਹੈ। ਕੋਲਕਾਤਾ ਨੇ ਲਗਾਤਾਰ ਪੰਜ ਹਾਰ ਤੋਂ ਬਾਅਦ ਜਿੱਤ ਹਾਸਲ ਕੀਤੀ। ਰਾਜਸਥਾਨ ਦੀ 10 ਮੈਚਾਂ ਵਿਚ ਇਹ ਚੌਥੀ ਹਾਰ ਸੀ ਪਰ ਉਹ ਤੀਜੇ ਸਥਾਨ 'ਤੇ ਕਾਇਮ ਹੈ।
ਇਹ ਖ਼ਬਰ ਪੜ੍ਹੋ- ਰਾਹਿਲ ਗੰਗਜੀ 'ਦਿ ਕਰਾਊਨ ਗੋਲਫ ਚੈਂਪੀਅਨਸ਼ਿਪ' 'ਚ ਸਾਂਝੇ ਤੌਰ 'ਤੇ 47ਵੇਂ ਸਥਾਨ 'ਤੇ ਰਹੇ
ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੇ 92 ਦੌੜਾਂ 'ਤੇ ਆਪਣੇ ਤਿੰਨ ਵਿਕਟ ਗੁਆ ਦਿੱਤੇ ਸਨ। ਕਪਤਾਨ ਸ਼੍ਰੇਅਸ ਅਈਅਰ ਨੇ 32 ਗੇਂਦਾਂ 'ਤੇ ਤਿੰਨ ਚੌਕਿਆਂ ਇਕ ਛੱਕੇ ਦੀ ਮਦਦ ਨਾਲ 34 ਦੌੜਾਂ ਦੀ ਪਾਰੀ ਖੇਡੀ ਪਰ ਇਸ ਤੋਂ ਬਾਅਦ ਨਿਤੀਸ਼ ਰਾਣਾ ਤੇ ਰਿੰਕੂ ਸਿੰਘ ਨੇ ਸ਼ਾਨਦਾਰ ਸਾਂਝੇਦਾਰੀ ਕੀਤੀ ਅਤੇ 19ਵੇਂ ਓਵਰ ਦੀ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਸਕੋਰ ਬਰਾਬਰ ਕਰ ਦਿੱਤਾ। ਕੋਲਕਾਤਾ ਨੂੰ ਆਖਰੀ 6 ਗੇਂਦਾਂ ਵਿਚ ਜਿੱਤ ਦੇ ਲਈ ਇਕ ਦੌੜ ਚਾਹੀਦੀ ਸੀ। ਰਾਣਾ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਜੇਤੂ ਛੱਕਾ ਲਗਾਇਆ। ਰਾਣਾ ਨੇ 37 ਗੇਂਦਾਂ 'ਤੇ ਅਜੇਤੂ 48 ਦੌੜਾਂ ਵਿਚ ਤਿੰਨ ਚੌਕੇ ਅਤੇ 2 ਛੱਕੇ ਲਗਾਏ ਜਦਕਿ ਰਿੰਕੂ ਨੇ 23 ਗੇਂਦਾਂ ਵਿਚ ਅਜੇਤੂ 42 ਦੌੜਾਂ ਵਿਚ 6 ਚੌਕੇ ਅਤੇ ਇਕ ਛੱਕਾ ਲਗਾਇਆ। ਆਖਿਰਕਾਰ ਪੰਜ ਲਗਾਤਾਰ ਹਾਰ ਤੋਂ ਬਾਅਦ ਕੋਲਕਾਤਾ ਨੂੰ ਮਿਲ ਗਈ ਹੈ ਆਪਣੀ ਪਹਿਲੀ ਜਿੱਤ। ਸੱਤ ਵਿਕਟਾਂ ਨਾਲ ਜਿੱਤ ਲਿਆ ਹੈ, ਇਸ ਮੈਚ ਨੂੰ। ਇਸ ਤੋਂ ਪਹਿਲਾਂ ਸੈਮਸਨ ਨੇ 49 ਗੇਂਦਾਂ 'ਤੇ 54 ਦੌੜਾਂ ਵਿਚ ਸੱਤ ਚੌਕੇ ਅਤੇ ਇਕ ਛੱਕਾ ਲਗਾਇਆ। ਰਾਜਸਥਾਨ ਦੀ ਦੌੜ ਮਸ਼ੀਨ ਜੋਸ ਬਟਲਰ ਨੇ ਇਸ ਵਾਰ 25 ਗੇਂਦਾਂ ਵਿਚ ਤਿੰਨ ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਕਰੁਣ ਨਾਇਰ ਨੇ 13 ਗੇਂਦਾਂ ਵਿਚ 13 ਦੌੜਾਂ, ਰਿਆਨ ਪਰਾਗ ਨੇ 12 ਗੇਂਦਾਂ ਵਿਚ ਇਕ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਸ਼ਿਮਰੋਨ ਹਿੱਟਮਾਇਰ ਨੇ 13 ਗੇਂਦਾਂ ਵਿਚ ਇਕ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 27 ਦੌੜਾਂ ਬਣਾਈਆਂ। ਰਵੀਚੰਦਰਨ ਅਸ਼ਵਿਨ ਨੇ ਪੰਜ ਗੇਂਦਾਂ ਵਿਚ ਅਜੇਤੂ 6 ਦੌੜਾਂ ਬਣਾਈਆਂ। ਦੇਵਦੱਤ ਪਡੀਕਲ 2 ਦੌੜਾਂ ਬਣਾ ਕੇ ਆਊਟ ਹੋਏ। ਕੋਲਕਾਤਾ ਵਲੋਂ ਟਿਮ ਸਾਊਦੀ ਨੇ 48 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ 'ਤੇ ਲਗਾਇਆ ਗਿਆ ਜੁਰਮਾਨਾ, ਲਖਨਊ ਵਿਰੁੱਧ ਮੈਚ 'ਚ ਕੀਤੀ ਸੀ ਇਹ ਹਰਕਤ
ਪਲੇਇੰਗ ਇਲੈਵਨ :-
ਕੋਲਕਾਤਾ ਨਾਈਟ ਰਾਈਡਰਜ਼-
ਆਰੋਨ ਫਿੰਚ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਸ਼ੇਲਡਨ ਜੈਕਸਨ (ਵਿਕਟਕੀਪਰ), ਵੈਂਕਟੇਸ਼ ਅਈਅਰ, ਆਂਦਰੇ ਰਸਲ, ਸੁਨੀਲ ਨਰੇਨ, ਪੈਟ ਕਮਿੰਸ, ਉਮੇਸ਼ ਯਾਦਵ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ।
ਰਾਜਸਥਾਨ ਰਾਇਲਜ਼-
ਜੋਸ ਬਟਲਰ, ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ, ਵਿਕਟਕੀਪਰ), ਰਾਸੀ ਵੇਨ ਡੇਰ ਡੁਸੇਨ, ਸ਼ਿਮਰੋਨ ਹਿੱਟਮਾਇਰ, ਰਵੀਚੰਦਰਨ ਅਸ਼ਵਿਨ, ਰੀਆਨ ਪਰਾਗ, ਟ੍ਰੇਂਟ ਬੋਲਟ, ਯੁਜਵੇਂਦਰ ਚਾਹਲ, ਕੁਲਦੀਪ ਸੇਨ, ਪ੍ਰਸਿੱਧ ਕ੍ਰਿਸ਼ਣਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਹਿਲ ਗੰਗਜੀ 'ਦਿ ਕਰਾਊਨ ਗੋਲਫ ਚੈਂਪੀਅਨਸ਼ਿਪ' 'ਚ ਸਾਂਝੇ ਤੌਰ 'ਤੇ 47ਵੇਂ ਸਥਾਨ 'ਤੇ ਰਹੇ
NEXT STORY