ਨਵੀਂ ਦਿੱਲੀ— ਚਾਈਨਾਮੈਨ ਕੁਲਦੀਪ ਯਾਦਵ ਨੂੰ ਆਸਟਰੇਲੀਆ ਏ ਖਿਲਾਫ ਚਾਰ ਦਿਨਾਂ 2 ਟੈਸਟ ਲਈ ਲਈ ਭਾਰਤ ਏ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਕੁਲਦੀਪ ਨੂੰ ਇੰਗਲੈਂਡ ਦੌਰੇ 'ਤੇ ਆਖਰੀ 2 ਟੈਸਟ ਲਈ ਭਾਰਤੀ ਟੀਮ ਤੋਂ ਬਾਹਰ ਕੀਤਾ ਗਿਆ ਹੈ ਕਿਉਂਕਿ ਤੀਜੇ ਸਪਿਨਰ ਦੀ ਜ਼ਰੂਰਤ ਨਹੀਂ ਹੈ। ਯੁਵਾ ਸ਼ੁਭਮਾਨ ਗਿੱਲ ਨੂੰ ਟੀਮ 'ਚ ਜਗ੍ਹਾਂ ਦਿੱਤੀ ਗਈ ਹੈ।
ਭਾਰਤ ਨੇ ਤੀਸਰੇ ਕ੍ਰਿਕਟ ਟੈਸਟ ਵਿਚ 5ਵੇਂ ਅਤੇ ਆਖਰੀ ਦਿਨ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਿਆ। ਭਾਰਤ ਨੂੰ ਮੈਚ ਦੇ ਆਖਰੀ ਦਿਨ ਜਿੱਤ ਲਈ ਸਿਰਫ 1 ਵਿਕਟ ਦੀ ਲੋੜ ਸੀ ਅਤੇ ਮਹਿਮਾਨ ਟੀਮ ਨੇ ਬੁੱਧਵਾਰ ਨੂੰ ਸਿਰਫ 2.5 ਓਵਰਾਂ ਵਿਚ ਹੀ ਜਿੱਤ ਦੀ ਰਸਮ ਪੂਰੀ ਕਰ ਦਿੱਤੀ।
ਇੰਗਲੈਂਡ ਦੀ ਟੀਮ ਭਾਰਤ ਦੇ 521 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 317 ਦੌੜਾਂ 'ਤੇ ਢੇਰ ਹੋ ਗਈ। ਭਾਰਤ ਦੀ ਟੀਮ ਵੀ ਸੀਰੀਜ਼ 'ਚ 1-2 ਨਾਲ ਪਿੱਛੇ ਹੈ।
ਆਖਰੀ 2 ਟੈਸਟ ਮੈਚਾਂ ਲਈ ਪ੍ਰਿਥਵੀ-ਵਿਹਾਰੀ ਟੀਮ 'ਚ
NEXT STORY