ਨਵੀਂ ਦਿੱਲੀ— ਟੀਮ ਇੰਡੀਆ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅੱਜ 24 ਸਾਲ ਦੇ ਹੋ ਗਏ ਹਨ। 14 ਦਸੰਬਰ 1994 ਨੂੰ ਕਾਨਪੁਰ 'ਚ ਜਨਮਿਆ ਇਹ ਖਿਡਾਰੀ ਅੱਜ ਟੀਮ ਇੰਡੀਆ ਦਾ ਬਹੁਤ ਅਹਿਮ ਮੈਂਬਰ ਹੈ ਅਤੇ 2019 ਵਰਲਡ ਕੱਪ 'ਚ ਉਹ ਭਾਰਤ ਨੂੰ ਚੈਂਪੀਅਨ ਬਣਾਉਣ ਲਈ ਜ਼ੋਰ ਲਗਾ ਰਿਹਾ ਹੈ। ਕੁਲਦੀਪ ਯਾਦਵ ਦੇ ਅੱਜ ਲੱਖਾਂ ਫੈਨਜ਼ ਹਨ ਪਰ ਤੁਹਾਨੂੰ ਇਹ ਜਾਣ ਕੇ ਯਕੀਨ ਨਹੀਂ ਹੋਵੇਗਾ ਕਿ ਸਿਰਫ 13 ਸਾਲ ਦੀ ਉਮਰ 'ਚ ਕੁਲਦੀਪ ਯਾਦਵ ਨੇ ਖੁਦਕੁਸ਼ੀ ਦਾ ਕਰਨ ਦਾ ਮਨ ਬਣਾ ਲਿਆ ਸੀ।

ਕੁਲਦੀਪ ਯਾਦਵ ਨੇ ਸਖਤ ਮਿਹਨਤ ਕਰਕੇ ਟੀਮ ਇੰਡੀਆ 'ਚ ਜਗ੍ਹਾ ਬਣਾਈ ਅਤੇ ਆਉਂਦੇ ਹੀ ਉਨ੍ਹਾਂ ਨੇ ਰਿਕਾਰਡ ਤੋੜ ਪ੍ਰਦਰਸ਼ਨ ਵੀ ਕੀਤਾ। ਕੁਲਦੀਪ ਯਾਦਵ ਦੁਨੀਆ ਦੇ ਇਕਲੌਤਾ ਗੇਂਦਬਾਜ਼ ਹੈ ਜਿਸ ਨੇ ਟੈਸਟ, ਵਨ ਡੇ ਅਤੇ ਟੀ-20 ਫਾਰਮੈਟ 'ਚ ਇਕ ਸਾਲ 'ਚ 5 ਵਿਕਟਾਂ ਲੈ ਲਈਆਂ ਹਨ।

21 ਸਤੰਬਰ 2017 ਨੂੰ ਕੁਲਦੀਪ ਯਾਦਵ ਨੇ ਆਸਟ੍ਰੇਲੀਆ ਖਿਲਾਫ ਵਨ ਡੇ ਮੈਚ 'ਚ ਹੈਟ੍ਰਿਕ ਲੈ ਕੇ ਇਤਿਹਾਸ ਰਚ ਦਿੱਤਾ ਸੀ। ਵਨ ਡੇ 'ਚ ਹੈਟ੍ਰਿਕ ਲੈਣ ਵਾਲੇ ਉਹ ਪਹਿਲੇ ਭਾਰਤੀ ਸਪਿਨਰ ਹਨ।

ਕੁਲਦੀਪ ਯਾਦਵ ਭਾਰਤ ਲਈ ਟੈਸਟ ਕ੍ਰਿਕਟ ਖੇਡਣ ਵਾਲੇ ਚਾਈਨਾਮੈਨ ਗੇਂਦਬਾਜ਼ ਹੈ। ਨਾਲ ਹੀ ਉਹ ਡੈਵਿਊ 'ਚ ਚਾਰ ਵਿਕਟਾਂ ਝਟਕਾਉਣ ਵਾਲੇ ਦੁਨੀਆ ਦੇ ਤੀਜੇ ਚਾਈਨਾਮੈਨ ਗੇਂਦਬਾਜ਼ ਵੀ ਹਨ।

3 ਜੁਲਾਈ 2018 ਨੂੰ ਕੁਲਦੀਪ ਯਾਦਵ ਨੇ ਇੰਗਲੈਂਡ ਖਿਲਾਫ ਟੀ-20 ਮੈਚ 'ਚ ਪੰਜ ਵਿਕਟਾਂ ਝਟਕੀਆਂ ਸਨ, ਉਹ ਕਾਰਨਾਮਾ ਕਰਨ ਵਾਲੇ ਉਹ ਦੁਨੀਆ ਦੇ ਇਕਲੌਤੇ ਚਾਈਨਾਮੈਨ ਗੇਂਦਬਾਜ਼ ਹਨ।
ਪਰਥ ਟੈਸਟ ਦੌਰਾਨ ਸਚਿਨ ਨੇ ਦਿੱਤੀ ਟੀਮ ਇੰਡੀਆ ਨੂੰ 'ਚੇਤਾਵਨੀ'
NEXT STORY