ਨਵੀਂ ਦਿੱਲੀ— ਐਡੀਲੇਡ ਟੈਸਟ 'ਚ ਹਾਰ ਤੋਂ ਬਾਅਦ ਪਰਥ ਟੈਸਟ 'ਚ ਆਸਟ੍ਰੇਲੀਆਈ ਟੀਮ ਨੇ ਟੀਮ ਇੰਡੀਆ ਖਿਲਾਫ ਸ਼ਾਨਦਾਰ ਸ਼ੁਰੂਆਤ ਕੀਤੀ। ਪਹਿਲੇ ਟੈਸਟ 'ਚ ਫਲਾਪ ਰਹਿਣ ਵਾਲੇ ਐਰਨ ਫਿੰਚ ਨੇ ਸ਼ਾਨਦਾਰ ਅਰਧਸੈਂਕੜਾ ਲਗਾਇਆ ਅਤੇ ਉਨ੍ਹਾਂ ਨੇ ਮਾਰਕਸ ਹੈਰਿਸ ਨਾਲ ਸਾਂਝੇਦਾਰੀ ਕੀਤੀ।
ਹਾਲਾਂਕਿ ਫਿੰਚ 50 ਦੌੜਾਂ ਬਣਾ ਕੇ ਬੁਮਰਾਹ ਦਾ ਸ਼ਿਕਾਰ ਹੋਏ ਪਰ ਇਸ ਦੇ ਬਾਵਜੂਦ ਉਹ ਟੀਮ ਇੰਡੀਆ ਨੂੰ ਬੈਕਫੁੱਟ 'ਤੇ ਸੁੱਟਣ 'ਚ ਕਾਮਯਾਬ ਰਹੇ। ਪਰਥ ਦੀ ਪਿੱਚ ਨੂੰ ਗੇਂਦਬਾਜ਼ਾਂ ਦੇ ਮੁਫੀਦ ਦੱਸਿਆ ਜਾ ਰਿਹਾ ਸੀ ਪਰ ਹੁਣ ਤੱਕ ਅਜਿਹੀ ਹੋਇਆ ਨਹੀਂ ਹੈ। ਹਾਲਾਂਕਿ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਟੀਮ ਇੰਡੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਪਰਥ ਦੀ ਇਹ ਨਵੀਂ ਪਿੱਚ ਟੀਮ ਇੰਡੀਆ ਨੂੰ ਪਰੇਸ਼ਾਨ ਕਰ ਸਕਦੀ ਹੈ।
ਸਚਿਨ ਨੇ ਟਵੀਟ ਕਰਕੇ ਕਿਹਾ,' ਮੈਨੂੰ ਲੱਗਦਾ ਹੈ ਜਿਵੇ-ਜਿਵੇ ਸਮਾਂ ਬੀਤਦਾ ਜਾਵੇਗਾ, ਇਹ ਪਿੱਚ ਹੋਰ ਸਖਤ ਹੋ ਜਾਵੇਗੀ, ਜਿਸ ਨਾਲ ਗੇਂਦ ਹੋਰ ਤੇਜ਼ੀ ਨਾਲ ਆਵੇਗੀ ਅਤੇ ਉਛਾਲ ਵੀ ਮਿਲੇਗਾ।' ਸਚਿਨ ਦਾ ਇਹ ਟਵੀਟ ਟੀਮ ਇੰਡੀਆ ਲਈ ਖਤਰੇ ਦੀ ਘੰਟੀ ਦੀ ਤਰ੍ਹਾਂ ਹੈ ਕਿਉਂਕਿ ਟੀਮ ਇੰਡੀਆ ਨੂੰ ਇਸ ਪਿੱਚ 'ਤੇ ਦੂਜੀ ਅਤੇ ਚੌਥੀ ਪਾਰੀ 'ਚ ਬੱਲੇਬਾਜ਼ੀ ਕਰਨੀ ਹੈ। ਸ਼ਾਇਗ ਪਰਥ ਦੀ ਪਿੱਚ ਦਾ ਮਿਜਾਜ਼ ਵਿਰਾਟ ਕੋਹਲੀ ਨੂੰ ਵੀ ਸਮਝ ਆ ਗਿਆ ਸੀ, ਇਸ ਲਈ ਉਹ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਸਨ, ਪਰ ਸਿੱਕੇ ਦੀ ਬਾਜ਼ੀ ਆਸਟ੍ਰੇਲੀਆ ਕਪਤਾਨ ਟਿਮ ਪੇਨ ਨੇ ਜਿੱਤੀ।
ਟੀਮ ਇੰਡੀਆ ਨੂੰ ਇਸ ਟੈਸਟ 'ਚ ਜਿੱਤ ਹਾਸਲ ਕਰਨ ਲਈ ਸ਼ਾਨਦਾਰ ਬੱਲੇਬਾਜ਼ੀ ਕਰਨੀ ਹੋਵੇਗੀ। ਐਡੀਲੇਡ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਏ ਸਨ ਨਾਲ ਹੀ ਮੁਰਲੀ ਵਿਜੇ ਅਤੇ ਕੇ.ਐੈੱਲ.ਰਾਹੁਲ ਵੀ ਖਰਾਬ ਫਾਰਮ 'ਚ ਹਨ। ਪਰ ਪਰਥ 'ਚ ਇਨ੍ਹਾਂ ਦੀ ਨਾਕਾਮੀ ਟੀਮ ਇੰਡੀਆ ਨੂੰ ਮੈਚ ਵੀ ਹਰਾ ਸਕਦੀ ਹੈ।
ਕ੍ਰਿਕਟ : ਮਹਿਲਾ ਟੀਮ ਲਈ 'ਮਹਿਲਾ ਕੋਚ' ਦਾ ਪਿਆ ਕਾਲ਼
NEXT STORY