ਬ੍ਰਿਸਬੇਨ, (ਬਿਊਰੋ)— ਆਸਟਰੇਲੀਆ ਦੇ ਨਿਕ ਕਿਰਗੀਓਸ ਨੇ ਪਹਿਲਾ ਸੈਟ ਹਾਰਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਪਿਛਲੇ ਚੈਂਪੀਅਨ ਬੁਲਗਾਰੀਆ ਦੇ ਗ੍ਰਿਗੋਵ ਦਿਮਿਤ੍ਰੋਵ ਨੂੰ ਹਰਾ ਕੇ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਜਿੱਥੇ ਖਿਤਾਬ ਲਈ ਐਤਵਾਰ ਨੂੰ ਉਨ੍ਹਾਂ ਦਾ ਸਾਹਮਣਾ ਰੀਆਨ ਹੈਰੀਸਨ ਨਾਲ ਹੋਵੇਗਾ।
ਵਿਸ਼ਵ ਰੈਂਕਿੰਗ 'ਚ 21ਵੇਂ ਨੰਬਰ ਦੇ ਖਿਡਾਰੀ ਕਿਰਗੀਓਸ ਨੇ ਤੀਜੇ ਨੰਬਰ ਦੇ ਅਤੇ ਚੋਟੀ ਦਾ ਦਰਜਾ ਪ੍ਰਾਪਤ ਦਿਮਿਤ੍ਰੋਵ ਨੂੰ ਪਹਿਲੇ ਸੈਮੀਫਾਈਨਲ 'ਚ 3-6, 6-1, 6-4 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ। ਤੀਜਾ ਦਰਜਾ ਪ੍ਰਾਪਤ ਕਿਰਗੀਓਸ ਦਾ ਆਪਣੇ ਘਰ 'ਚ ਇਹ ਪਹਿਲਾ ਅਤੇ 7ਵਾਂ ਫਾਈਨਲ ਹੈ। ਇਸ ਤੋਂ ਇਲਾਵਾ ਉਹ ਸਾਬਕਾ ਨੰਬਰ ਇਕ ਲਿਟਨ ਹੇਵੀਟ ਦੇ ਬਾਅਦ ਪਹਿਲੇ ਅਜਿਹੇ ਆਸਟਰੇਲੀਆਈ ਖਿਡਾਰੀ ਹਨ ਜਿਨ੍ਹਾਂ ਇੱਥੇ ਫਾਈਨਲ 'ਚ ਪ੍ਰਵੇਸ਼ ਕੀਤਾ ਹੈ। ਹੇਵੀਟ ਇੱਥੇ 2014 'ਚ ਫਾਈਨਲ 'ਚ ਪਹੁੰਚੇ ਸਨ, ਪਰ ਰੋਜਰ ਫੈਡਰਰ ਤੋਂ ਹਾਰ ਗਏ।
ਦਿੱਲੀ-ਪਾਣੀਪਤ ਹਾਈਵੇ 'ਤੇ ਭਿਆਨਕ ਕਾਰ ਹਾਦਸਾ, 4 ਖਿਡਾਰੀਆਂ ਦੀ ਮੌਤ 2 ਜ਼ਖਮੀ
NEXT STORY