ਸੈਨ ਐਂਟੋਨੀਓ (ਬਿਊਰੋ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਟੈਕਸਾਸ ਓਪਨ ਦੇ ਅੰਤਿਮ ਦੌਰ 'ਚ ਅੱਜ ਇੱਥੇ ਪਾਰ 72 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 58ਵੇਂ ਸਥਾਨ 'ਤੇ ਰਹੇ।
ਲਾਹਿੜੀ ਇਕ ਸਮੇਂ ਪਿੱਛੜ ਰਹੇ ਸਨ ਪਰ ਅੰਤਿਮ ਪੰਜ ਹੋਲ 'ਚ ਉਨ੍ਹਾਂ ਨੇ ਚਾਰ ਬਰਡੀ ਕਰਕੇ ਕੁਝ ਹੱਦ ਤੱਕ ਵਾਪਸੀ ਕੀਤੀ ਅਤੇ ਪਾਰ ਕਾਰਡ ਖੇਡਿਆ। ਅਮਰੀਕਾ ਦੇ ਐਂਡ੍ਰਿਊ ਲਾਨਡ੍ਰਾਈ ਅੰਡਰ 17 ਦੇ ਕੁਲ ਸਕੋਰ ਦੇ ਨਾਲ ਜੇਤੂ ਬਣੇ। ਉਸ 'ਚ ਦੋ ਸ਼ਾਟ ਪਿੱਛੇ ਦੂਜੇ ਸਥਾਨ 'ਤੇ ਸੰਯੁਕਤ ਰੂਪ ਨਾਲ ਟਰੇ ਮੁੱਲੀਨਾਕਸ ਅਤੇ ਸੀਨ ਓ ਹੇਅਰ ਰਹੇ। ਇਸ ਟੂਰਨਾਮੈਂਟ 'ਚ ਸ਼ੁਭੰਕਰ ਸ਼ਰਮਾ ਕੱਟ ਹਾਸਲ ਕਰਨ ਤੋਂ ਖੁੰਝੇ ਗਏ ਸਨ।
IPL 2018 : ਮੁੰਬਈ ਨੂੰ ਡੈੱਥ ਓਵਰਾਂ ਤੋਂ 'ਬਚਣਾ' ਪਵੇਗਾ
NEXT STORY