ਨਵੀਂ ਦਿੱਲੀ, (ਭਾਸ਼ਾ)– ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਭਾਰਤ-ਵੈਸਟਇੰਡੀਜ਼ ਵਿਚਾਲੇ ਫਾਈਨਲ ਦੀ ਇੱਛਾ ਜਤਾਉਂਦੇ ਹੋਏ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਨੇ ਕਿਹਾ ਹੈ ਕਿ ਸੂਰਯਕੁਮਾਰ ਯਾਦਵ ਨੂੰ ਭਾਰਤ ਲਈ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਲਾਰਾ ਨੇ ਇਹ ਵੀ ਕਿਹਾ ਕਿ ਵਿਸ਼ਵ ਕੱਪ ਵਿਚ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਫਾਈਨਲ ਹੋਣ ਨਾਲ 2007 ਵਿਚ ਹੋਈ ਗਲਤੀ ਦੀ ਭਰਪਾਈ ਹੋ ਜਾਵੇਗੀ ਜਦੋਂ ਵੈਸਟਇੰਡੀਜ਼ ਵਿਚ ਹੋਏ ਵਨ ਡੇ ਵਿਸ਼ਵ ਕੱਪ ਵਿਚ ਭਾਰਤ ਦੇ ਜਲਦੀ ਬਾਹਰ ਹੋਣ ਨਾਲ ਮੇਜ਼ਬਾਨ ਨੂੰ ਕਾਫੀ ਖਾਮਿਆਜ਼ਾ ਭੁਗਤਣਾ ਪਿਆ ਸੀ।
ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਟੀਮ ਵਿਚ ਰੱਖਿਆ ਹੈ ਜਦਕਿ ਸ਼ੁਭਮਨ ਗਿੱਲ ਤੇ ਰਿੰਕੂ ਸਿੰਘ ਵਰਗੇ ਨੌਜਵਾਨ ਰਿਜ਼ਰਵ ਖਿਡਾਰੀਆਂ ਵਿਚ ਹਨ। ਸੂਰਯਕੁਮਾਰ ਮੁੱਖ ਟੀਮ ਵਿਚ ਹੈ। ਲਾਰਾ ਨੇ ਇੱਥੇ ਕਿਹਾ,‘‘ਮੇਰੀ ਸਲਾਹ ਇਹ ਹੋਵੇਗੀ ਕਿ ਸੂਰਯਕੁਮਾਰ ਯਾਦਵ ਨੂੰ ਤੀਜੇ ਨੰਬਰ ’ਤੇ ਉਤਾਰਿਆ ਜਾਵੇ। ਉਹ ਟੀ-20 ਕ੍ਰਿਕਟ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਹੈ। ਜੇਕਰ ਤੁਸੀਂ ਸਰ ਵਿਵ ਵਰਗੇ ਖਿਡਾਰੀਆਂ ਨਾਲ ਗੱਲ ਕਰੋ ਤਾਂ ਉਹ ਤੁਹਾਨੂੰ ਦੱਸਣਗੇ ਕਿ ਉਹ ਕਿਵੇਂ ਬੱਲੇਬਾਜ਼ੀ ਨੂੰ ਬੇਤਾਬ ਰਹਿੰਦੇ ਸਨ।’’ ਉਸ ਨੇ ਕਿਹਾ,‘‘ਮੈਨੂੰ ਸੂਰਯਕੁਮਾਰ ਦੇ ਨਾਲ ਵੀ ਇਹ ਹੀ ਲੱਗਦਾ ਹੈ। ਉਸ ਨੂੰ ਜਲਦੀ ਨਾਲ ਉਤਾਰਨਾ ਜ਼ਰੂਰੀ ਹੈ ਤੇ ਜੇਕਰ ਉਹ 10-15 ਓਵਰ ਖੇਡ ਜਾਂਦਾ ਹੈ ਤਾਂ ਕਮਾਲ ਕਰ ਸਕਦਾ ਹੈ।’’ਉਸ ਨੇ ਕਿਹਾ,‘ਜੇਕਰ ਤੁਸੀਂ ਉਸਨੂੰ ਜਲਦੀ ਉਤਾਰਦੇ ਹੋ ਤਾਂ ਉਹ ਤੁਹਾਨੂੰ ਜਿੱਤ ਦੀ ਸਥਿਤੀ ਵਿਚ ਪਹੁੰਚਾ ਦੇਵੇਗਾ ਤੇ ਬਾਅਦ ਵਿਚ ਬੱਲੇਬਾਜ਼ੀ ’ਤੇ ਜਿੱਤ ਦਿਵਾ ਦੇਵੇਗਾ।’’
IPL 2024 DC vs RR: ਫਰੇਜ਼ਰ-ਪੋਰੇਲ ਦਾ ਚੱਲਿਆ ਬੱਲਾ, ਰਾਜਸਥਾਨ ਨੂੰ ਮਿਲਿਆ 222 ਦੌੜਾਂ ਦਾ ਟੀਚਾ
NEXT STORY