ਸਪੋਰਟਸ ਡੈਸਕ : ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਅਹੁਦੇ ਤੋਂ ਸਰਫਰਾਜ਼ ਅਹਿਮਦ ਨੂੰ ਹਟਾਉਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਵਿਚ ਲਾਹੌਰ ਬਨਾਮ ਕਰਾਚੀ ਦਾ ਵਿਵਾਦ ਸਾਹਮਣੇ ਆ ਗਿਆ ਹੈ। ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਦੇ ਰਹਿਣ ਵਾਲੇ ਸਰਫਰਾਜ਼ ਨੂੰ ਅਹੁਦੇ ਤੋਂ ਹਟਾਉਣ ਖਿਲਾਫ ਸਿੰਧ ਦੇ ਰਾਜਨੇਤਾਵਾਂ ਦੇ ਬਿਆਨ ਸਾਹਮਣੇ ਆਏ ਹਨ। ਇਸ 'ਤੇ ਪੰਜਾਬ (ਪਾਕਿਸਤਾਨ) ਸੂਬੇ ਨਾਲ ਸਬੰਧ ਰੱਖਣ ਵਾਲੇ ਸਾਬਕਾ ਕ੍ਰਿਕਟਰ ਸ਼ੋਇਬ ਅਖਤਰ ਨੇ ਕਿਹਾ ਹੈ ਕਿ ਕਰਾਚੀ ਦੇ ਡਰਪੋਕ ਕ੍ਰਿਕਟਰ ਆਪਣੇ ਪਤਨ ਲਈ ਖੁਦ ਜ਼ਿੰਮਵਾਰ ਹਨ।

ਇਸ ਦੇ ਨਾਲ ਹੀ ਪਾਕਿਸਤਾਨ ਮੀਡੀਆ ਦੀ ਇਕ ਰਿਪੋਰਟ ਮੁਤਾਬਕ, ਸ਼ੋਇਬ ਅਖਤਰ ਨੇ ਆਪਣੇ ਯੂ. ਟਿਊਬ ਚੈਨਲ 'ਤੇ ਕਿਹਾ, ''ਜਦੋਂ ਮੇਰੇ ਵਰਗਾ ਪੰਜਾਬੀ ਇਕ ਕਰਾਚੀ ਖਿਡਾਰੀ (ਸਰਫਰਾਜ਼) ਨੂੰ ਕਹਿ ਰਿਹਾ ਹੈ ਕਿ ਡੱਟ ਕੇ ਆਪਣੇ ਅਧਿਕਾਰ ਦਾ ਇਸਤੇਮਾਲ ਕਰੋ ਅਤੇ ਇਸ ਤੋਂ ਬਾਅਦ ਵੀ ਉਹ ਫੇਲ ਹੋ ਜਾਵੇ ਤਾਂ ਫਿਰ ਇਸ ਦੇ ਲਈ ਅਸੀਂ (ਪੰਜਾਬੀ) ਕਿਵੇਂ ਜ਼ਿੰਮੇਵਾਰ ਹੋ ਸਕਦੇ ਹਾਂ। ਇਹ ਦੁੱਖ ਦੇਣ ਵਾਲਾ ਹੈ ਕਿ ਟੀਮ ਵਿਚ ਕਰਾਚੀ ਦਾ ਹੁਣ ਸਿਰਫ ਇਕ ਹੀ ਖਿਡਾਰੀ ਅਸਦ ਸ਼ਫੀਕ ਬਚਿਆ ਹੈ ਅਤੇ ਉਹ ਵੀ ਡਰਪੋਕ ਵਿਅਕਤੀ ਹੈ। 64 ਟੈਸਟ ਖੇਡਣ ਦੇ ਬਾਅਦ ਸ਼ਫੀਕ ਦਾ ਨਾਂ ਜੋ ਰੂਟ, ਵਿਰਾਟ ਕੋਹਲੀ ਅਤੇ ਬਾਬਰ ਆਜ਼ਮ ਦੇ ਨਾਲ ਆ ਜਾਣਾ ਚਾਹੀਦਾ ਸੀ ਪਰ ਉਹ ਇਨ੍ਹਾਂ ਦੇ ਆਲੇ-ਦੁਆਲੇ ਵੀ ਨਹੀਂ ਹੈ। ਇਸ ਵਜ੍ਹਾ ਤੋਂ ਕਰਾਚੀ ਦੇ ਖਿਡਾਰੀਆਂ ਦੀ ਮਾਨਸਿਕਤਾ ਅਤੇ ਉਨ੍ਹਾਂ ਦਾ ਡਰਪੋਕ ਸੁਭਾਅ ਹੈ।''

ਰੋਹਿਤ ਦੇ ਦੋਹਰਾ ਸੈਂਕੜਾ ਜੜਨ 'ਤੇ ਕੁਝ ਇਸ ਤਰ੍ਹਾਂ ਰਹੀ ਕੋਹਲੀ ਦੀ ਪ੍ਰਤੀਕਿਰਿਆ
NEXT STORY