ਕਾਉਂਸਿਲ ਬਲਫਸ (ਅਮਰੀਕਾ)- ਭਾਰਤ ਦੇ ਸਟਾਰ ਖਿਡਾਰੀ ਲਕਸ਼ਯ ਸੇਨ ਨੂੰ ਯੂਐੱਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ 'ਚ ਆਲ ਇੰਗਲੈਂਡ ਚੈਂਪੀਅਨ ਚੀਨ ਦੇ ਲੀ ਸ਼ੀ ਫੇਂਗ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ ਤੀਜਾ ਦਰਜਾ ਪ੍ਰਾਪਤ ਸੇਨ ਇੱਥੇ ਦੂਜਾ ਦਰਜਾ ਪ੍ਰਾਪਤ ਫੇਂਗ ਤੋਂ 17-21, 24-22, 17-21 ਨਾਲ ਹਾਰ ਗਿਆ। ਸ਼ਨੀਵਾਰ ਰਾਤ ਨੂੰ ਖੇਡਿਆ ਗਿਆ ਬੀਡਬਲਯੂਐੱਫ ਸੁਪਰ 300 ਟੂਰਨਾਮੈਂਟ ਦਾ ਇਹ ਮੈਚ ਇੱਕ ਘੰਟਾ 16 ਮਿੰਟ ਤੱਕ ਚੱਲਿਆ। ਇਹ ਵਿਸ਼ਵ ਦੇ ਸੱਤਵੇਂ ਨੰਬਰ ਦੇ ਖਿਡਾਰੀ ਫੇਂਗ ਅਤੇ ਵਿਸ਼ਵ ਦੇ 12ਵੇਂ ਨੰਬਰ ਦੇ ਖਿਡਾਰੀ ਸੇਨ ਵਿਚਕਾਰ ਕਰੀਬੀ ਮੁਕਾਬਲਾ ਸੀ।
ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਸ਼ੁਰੂਆਤੀ ਗੇਮ 'ਚ ਦੋਵੇਂ ਖਿਡਾਰੀ 17 ਅੰਕਾਂ ਤੱਕ ਬਰਾਬਰੀ 'ਤੇ ਸਨ ਪਰ ਇਸ ਤੋਂ ਬਾਅਦ ਚੀਨੀ ਖਿਡਾਰੀ ਨੇ ਹਮਲਾਵਰ ਰਵੱਈਆ ਦਿਖਾਇਆ ਜਦਕਿ ਭਾਰਤੀ ਖਿਡਾਰੀ ਨੇ ਕੁਝ ਗਲਤੀਆਂ ਕੀਤੀਆਂ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਸੇਨ ਨੇ ਹਾਲਾਂਕਿ ਦੂਜੀ ਗੇਮ 'ਚ ਚੰਗੀ ਵਾਪਸੀ ਕੀਤੀ। ਪਹਿਲੀ ਗੇਮ ਵਾਂਗ ਦੂਜੀ ਗੇਮ 'ਚ ਵੀ ਸਖ਼ਤ ਟੱਕਰ ਦੇਖਣ ਨੂੰ ਮਿਲੀ। ਦੋਵੇਂ ਖਿਡਾਰੀਆਂ ਨੇ ਲੰਬੀਆਂ ਰੈਲੀਆਂ ਕੀਤੀਆਂ ਅਤੇ 22 ਅੰਕਾਂ ਤੱਕ ਬਰਾਬਰੀ 'ਤੇ ਰਹੇ। ਲਕਸ਼ੈ ਨੇ ਫਿਰ ਲਗਾਤਾਰ ਦੋ ਅੰਕ ਹਾਸਲ ਕਰਕੇ ਮੈਚ ਬਰਾਬਰ ਕਰ ਦਿੱਤਾ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ਦਾ ਐਲਾਨ, ਰੁਤੁਰਾਜ ਗਾਇਕਵਾੜ ਬਣੇ ਕਪਤਾਨ
ਤੀਜੀ ਅਤੇ ਫੈਸਲਾਕੁੰਨ ਗੇਮ ਪਹਿਲੀ ਗੇਮ ਦੀ ਦੁਹਰਾਈ ਸੀ। ਫੇਂਗ ਨੇ ਸ਼ੁਰੂਆਤੀ ਬੜ੍ਹਤ ਲੈ ਲਈ ਅਤੇ ਅੰਤਰਾਲ 'ਤੇ 11-8 ਦੀ ਬੜ੍ਹਤ ਬਣਾਈ। ਸੇਨ ਨੇ ਹਾਲਾਂਕਿ ਹਾਰ ਨਹੀਂ ਮੰਨੀ ਅਤੇ ਆਪਣੇ ਆਪ ਨੂੰ 17 ਅੰਕਾਂ ਤੱਕ ਮੁਕਾਬਲੇ 'ਚ ਰੱਖਿਆ। ਚੀਨੀ ਖਿਡਾਰੀ ਨੇ ਫਿਰ ਦਬਾਅ ਬਣਾਇਆ ਅਤੇ ਮੈਚ ਨੂੰ ਸੀਲ ਕੀਤਾ। ਸੇਨ ਦਾ ਫੇਂਗ ਖ਼ਿਲਾਫ਼ 5-2 ਦੀ ਜਿੱਤ-ਹਾਰ ਦਾ ਰਿਕਾਰਡ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਕੈਨੇਡਾ ਓਪਨ 'ਚ ਚੀਨੀ ਖਿਡਾਰੀ ਨੂੰ 21-18, 22-20 ਨਾਲ ਹਰਾ ਕੇ ਆਪਣਾ ਦੂਜਾ ਬੀਡਬਲਯੂਐੱਫ ਸੁਪਰ 500 ਖਿਤਾਬ ਜਿੱਤਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਉਹ ਆਪਣੇ ਹੰਝੂ ਨਹੀਂ ਰੋਕ ਸਕਿਆ, ਮੈਂ ਵੀ ਰੋਇਆ', ਜਾਇਸਵਾਲ ਦੇ ਪਿਤਾ ਨੇ ਖ਼ਾਸ ਗੱਲਬਾਤ ਦਾ ਕੀਤਾ ਖੁਲਾਸਾ
NEXT STORY