ਸਪੋਰਟਸ ਡੈਸਕ— ਵਰਲਡ ਕੱਪ ਦੇ ਦੂਜੇ ਅਭਿਆਸ ਮੈਚ 'ਚ ਆਸਟਰੇਲੀਆ ਹੱਥੋਂ ਹਾਰ ਮਿਲਣ ਦੇ ਬਾਅਦ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਆਸਟਰੇਲੀਆ ਦੇ ਆਲਰਾਊਂਡਰ ਖਿਡਾਰੀ ਮਾਰਕਸ ਸਟੋਇਨਿਸ ਦੇ ਨਾਲ ਗੇਂਦਬਾਜ਼ੀ ਦੇ ਰਾਜ ਸਾਂਝੇ ਕੀਤੇ। ਮੈਚ ਦੇ ਬਾਅਦ ਮਲਿੰਗਾ ਸਟੋਇਨਿਸ ਨੂੰ ਹੌਲੀ ਰਫਤਾਰ ਦੀ ਗੇਂਦਬਾਜ਼ੀ ਬਾਰੇ ਦੱਸ ਰਹੇ ਸਨ। ਦਰਅਸਲ ਮਲਿੰਗਾ ਕਈ ਵਾਰ ਵਿਕਟ ਲੈਣ ਲਈ ਹੌਲੀ ਰਫਤਾਰ ਦੀ ਗੇਂਦਬਾਜ਼ੀ ਕਰਦੇ ਹਨ। ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਫਾਈਨਲ ਮੈਚ 'ਚ ਆਖ਼ਰੀ ਗੇਂਦ 'ਤੇ ਵੀ ਮਲਿੰਗਾ ਨੇ ਹੌਲੀ ਰਫਤਾਰ ਦੀ ਗੇਂਦਬਾਜ਼ੀ ਕੀਤੀ ਸੀ ਜਿਸ ਤੋਂ ਬਾਅਦ ਮੁੰਬਈ ਇੰਡੀਅਨ ਨੂੰ ਇਸ ਦਾ ਫਾਇਦਾ ਮਿਲਿਆ ਸੀ ਅਤੇ ਉਹ ਜੇਤੂ ਰਹੀ ਸੀ।

ਸ਼੍ਰੀਲੰਕਾ ਦੇ ਗੇਂਦਬਾਜ਼ ਨੇ ਕਿਹਾ, ''ਸੀਮਿਤ ਓਵਰਾਂ ਦੇ ਖੇਡ 'ਚ ਗੇਂਦਬਾਜ਼ੀ ਕਰਦੇ ਸਮੇਂ ਵਿਭਿੰਨਤਾ ਬੇਹੱਦ ਜ਼ਰੂਰੀ ਹੈ। ਆਈ.ਪੀ.ਐੱਲ. ਦੇ ਸਮੇਂ ਸਟੋਇਨਿਸ ਜਾਣਨਾ ਚਾਹੁੰਦੇ ਸਨ ਕਿ ਮੈਂ ਕਿਵੇਂ ਗੇਂਦਬਾਜ਼ੀ ਕਰਦਾ ਹਾਂ। ਮੈਂ ਉਸ ਨੂੰ ਇਸ ਬਾਰੇ 'ਚ ਸਲਾਹ ਦੇਣਾ ਚਾਹੁੰਦਾ ਸੀ। ਜੋ ਵੀ ਇਸ ਬਾਰੇ 'ਚ ਜਾਣਨਾ ਚਾਹੇਗਾ ਮੈਂ ਉਸ ਦੀ ਮਦਦ ਕਰਾਂਗਾ। ਕਿੰਨ੍ਹਾਂ ਹਾਲਾਤਾਂ 'ਚ ਹੌਲੀ ਰਫਤਾਰ ਦੀ ਗੇਂਦਬਾਜ਼ੀ ਕਰਨੀ ਹੈ ਮੈਂ ਉਸ ਨੂੰ ਸਾਂਝਾ ਕਰ ਸਕਦਾ ਹਾਂ।'' 35 ਸਾਲਾ ਮਲਿੰਗਾ ਦੀ ਗੇਂਦਬਾਜ਼ੀ 'ਚ ਰਫਤਾਰ ਭਾਵੇਂ ਹੀ ਥੋੜ੍ਹੀ ਘੱਟ ਹੋ ਗਈ ਹੈ ਪਰ ਗੇਂਦਬਾਜ਼ੀ 'ਚ ਉਨ੍ਹਾਂ ਦੀ ਵਿਭਿੰਨਤਾ ਉਨ੍ਹਾਂ ਨੂੰ ਅਜੇ ਵੀ ਖ਼ਤਰਨਾਕ ਗੇਂਦਬਾਜ਼ ਬਣਾਉਂਦੀ ਹੈ।

ਉਨ੍ਹਾਂ ਦੱਸਿਆ ਕਿ ਮੈਦਾਨ 'ਤੇ ਜ਼ਿਆਦਾ ਅਭਿਆਸ ਕਰਨ ਨਾਲ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ। ਤੁਹਾਨੂੰ 12 ਤੋਂ 18 ਗੇਂਦਾਂ ਵੱਖ-ਵੱਖ ਤਰੀਕੇ ਨਾਲ ਕਰਾਉਣੀ ਹੋਣਗੀਆਂ ਅਤੇ ਆਪਣੀ ਗੇਂਦਬਾਜ਼ੀ ਨੂੰ ਕੇਂਦਰਤ ਕਰਨਾ ਹੋਵੇਗਾ। ਮਲਿੰਗਾ ਨੇ ਕਿਹਾ, ''ਤੁਹਾਡਾ ਹੁਨਰ ਪਹਿਲਾਂ ਹੈ, ਉਸ ਤੋਂ ਬਾਅਦ ਹੀ ਤੁਸੀਂ ਮੈਚ ਨੂੰ ਸਮਝ ਸਕਦੇ ਹੋ। ਇਹ ਦੋਵੇਂ ਚੀਜ਼ਾਂ ਹੀ ਗੇਂਦਬਾਜ਼ ਨੂੰ ਸਮਝਣੀਆਂ ਹੁੰਦੀਆਂ ਹਨ।'' ਉਨ੍ਹਾਂ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ ਨੂੰ ਡੈਥ ਓਵਰਾਂ 'ਚ ਬਿਹਤਰੀਨ ਗੇਂਦਬਾਜ਼ ਦੱਸਿਆ ਹੈ। ਉਨ੍ਹਾਂ ਕਿਹਾ, ''ਕ੍ਰਿਕਟ ਬੱਲੇਬਾਜ਼ਾਂ ਦਾ ਖੇਡ ਹੈ ਪਰ ਗੇਂਦਬਾਜ਼ ਪੂਰੇ ਮੈਚ ਨੂੰ ਬਦਲ ਸਕਦੇ ਹਨ।''
ਸੇਰੇਨਾ ਨੇ ਫਿਰ ਦਿਖਾਇਆ ਕੋਰਟ 'ਤੇ ਆਪਣਾ ਸਟਾਈਲ
NEXT STORY