ਲੰਡਨ : ਲੇਵਰ ਕੱਪ, ਟੈਨਿਸ ਪੇਸ਼ੇਵਰ ਸੰਘ (ਏਟੀਪੀ) ਦਾ ਅਧਿਕਾਰਕ ਟੂਰਨਾਮੈਂਟ ਬਣ ਗਿਆ ਹੈ। ਏਟੀਪੀ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਸਾਲਾਨਾ ਪੁਰਸ਼ ਟੀਮ ਟੂਰਨਾਮੈਂਟ ਵਿਚ ਯੂਰਪ ਤੇ ਰੈਸਟ ਆਫ ਵਰਲਡ ਦੀਆਂ ਟੀਮਾਂ ਖੇਡਦੀਆਂ ਹਨ। ਸਵਿਟਜ਼ਰਲੈਂਡ ਦੇ ਸਟਾਰ ਖਿਡਾਰੀ ਰੋਜਰ ਫੈਡਰਰ ਇਸ ਟੂਰਨਾਮੈਂਟ ਦੀ ਸ਼ੁਰੂਆਤ ਨਾਲ ਹੀ ਜੁੜੇ ਹਨ। ਸਾਬਕਾ ਨੰਬਰ ਇਕ ਫੈਡਰਰ ਨੇ ਇਸ ਨਵੇਂ ਐਲਾਨ 'ਤੇ ਕਿਹਾ ਕਿ ਮੈਂ ਆਪਣੇ ਕਰੀਅਰ ਦੇ ਅੰਤ ਦੇ ਨੇੜੇ ਹਾਂ ਇਸ ਕਾਰਨ ਮੈਨੂੰ ਇਹ ਜਾਣ ਕੇ ਬਹੁਤ ਚੰਗਾ ਲੱਗਾ ਕਿ ਲੇਵਰ ਕੱਪ ਹੁਣ ਟੂਰ ਦਾ ਹਿੱਸਾ ਹੈ।
ਇਹ ਭਾਈਵਾਲੀ ਇਸ ਗੱਲ ਦੀ ਬਿਹਤਰੀਨ ਮਿਸਾਲ ਹੈ ਕਿ ਟੈਨਿਸ ਪਰਿਵਾਰ ਕਿਸ ਤਰ੍ਹਾਂ ਇੱਕਠੇ ਆ ਕੇ ਖੇਡ ਨੂੰ ਅੱਗੇ ਲਿਜਾਣ ਲਈ ਵਚਨਬੱਧ ਹੈ। ਇਸ ਸਾਲ ਲੇਵਰ ਕੱਪ ਦਾ ਤੀਜਾ ਐਡੀਸ਼ਨ ਖੇਡਿਆ ਜਾਵੇਗਾ। ਇਹ ਐਡੀਸ਼ਨ ਇਸ ਸਾਲ ਜਨੇਵੇਵਾ ਵਿਚ 20 ਤੋਂ 22 ਸਤੰਬਰ ਤਕ ਖੇਡਿਆ ਜਾਵੇਗਾ।
ਲਾਰਾ ਨੇ ਇਸ ਗੇਂਦਬਾਜ਼ ਖਿਲਾਫ ਬੱਲੇਬਾਜ਼ਾਂ ਨੂੰ ਕੁਝ ਇਸ ਤਰਾਂ ਦੀ ਬੱਲੇਬਾਜ਼ੀ ਕਰਨ ਦਿੱਤੀ ਸਲਾਹ
NEXT STORY