ਨਵੀਂ ਦਿੱਲੀ— ਆਈ.ਸੀ.ਸੀ. ਚੈਂਪੀਅਨਸ ਟਰਾਫੀ ਦੇ ਅਹਿਮ ਮੁਕਾਬਲੇ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇਸ ਮੈਚ 'ਚ ਗੇਂਦਬਾਜ਼ੀ ਅਤੇ ਬੱਲੇਬਾਜ਼ੀ 'ਚ ਤਾਂ ਟੀਮ ਇੰਡੀਆ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੀ, ਨਾਲ ਹੀ ਫੀਲਡਿੰਗ 'ਚ ਵੀ ਭਾਰਤ ਦਾ ਪ੍ਰਦਰਸ਼ਨ ਲਾਜਵਾਬ ਰਿਹਾ। ਇਸ ਮੈਚ 'ਚ ਭਾਰਤੀ ਟੀਮ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਸੈਮੀਫਾਈਨਲ ਦਾ ਟਿਕਟ ਆਪਣੇ ਨਾਂ ਕਰ ਲਿਆ।
ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਮਝਦਾਰੀ ਭਰੀ ਅਤੇ ਹੌਲੀ ਸ਼ੁਰੂਆਤ ਕੀਤੀ। ਸ਼ੁਰੂਆਤ 'ਚ ਕਪਤਾਨ ਵਿਰਾਟ ਕੋਹਲੀ ਨੇ ਕਵਿੰਟਨ ਡੀਕਾਕ ਦਾ ਰਨਆਊਟ ਮਿਸ ਕੀਤਾ। ਇਸ ਦੀ ਅਗਲੀ ਹੀ ਗੇਂਦ 'ਤੇ ਹਾਰਦਿਕ ਪੰਡਯਾ ਨੇ ਹਾਸ਼ਿਮ ਅਮਲਾ ਦਾ ਸੌਖਾ ਕੈਚ ਡਰਾਪ ਕਰ ਦਿੱਤਾ, ਪਰ ਇਸ ਤੋਂ ਬਾਅਦ ਜੋ ਲੈਅ ਵਿਰਾਟ ਐਂਡ ਕੰਪਨੀ ਨੇ ਫੜੀ, ਉਹ ਦੇਖਣ ਵਾਲੀ ਸੀ।
ਹਾਸ਼ਿਮ ਅਮਲਾ ਦੀ ਵਿਕਟ ਡਿਗਦੇ ਹੀ ਅਫਰੀਕੀ ਟੀਮ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿਣਾ ਸ਼ੁਰੂ ਹੋ ਗਈ। ਇਸ ਮੈਚ 'ਚ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਵੀ ਚੱਲਿਆ ਅਤੇ ਫੀਲਡਿੰਗ ਵੀ। ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਕਈ ਦੱਖਣੀ ਅਫਰੀਕੀ ਖਿਡਾਰੀਆਂ ਨੂੰ ਰਨਆਊਟ ਕੀਤਾ। ਅਫਰੀਕੀ ਕਪਤਾਨ ਏ.ਬੀ. ਡਿਵਿਲੀਅਰਸ ਦੇ ਰਨਆਊਟ ਨਾਲ ਸ਼ੁਰੂ ਹੋਇਆ ਸਿਲਸਿਲਾ ਮੈਚ ਦੇ ਅੰਤ ਤੱਕ ਚੱਲਿਆ ਅਤੇ ਇਕ ਵਾਰ ਫਿਰ ਕੋਹਲੀ ਨੇ ਦੱਸਿਆ ਕਿ ਬਿਨਾ ਗੇਂਦਬਾਜ਼ੀ ਕੀਤੇ ਵੀ ਕਿਸ ਤਰ੍ਹਾਂ ਵਿਕਟਾਂ ਲਈਆਂ ਜਾਂਦੀਆਂ ਹਨ।
ਡਿਵਿਲੀਅਰਸ ਦੇ ਬਾਅਦ ਡੇਵਿਡ ਮਿਲਰ ਮਜ਼ੇਦਾਰ ਤਰੀਕੇ ਨਾਲ ਰਨਆਊਟ ਹੋਏ, ਜੋ ਮੈਚ ਦਾ ਹਾਈਲਾਈਟ ਵੀ ਰਿਹਾ। ਇਸ ਤੋਂ ਬਾਅਦ ਤੀਜਾ ਰਨਆਊਟ ਇਮਰਾਨ ਤਾਹਿਰ ਦਾ ਹੋਇਆ। ਤੀਜਾ ਰਨਆਊਟ 45ਵੇਂ ਓਵਰ 'ਚ ਹੋਇਆ। ਮਿਡਵਿਕਟ 'ਤੇ ਕਪਤਾਨ ਕੋਹਲੀ ਖੜ੍ਹੇ ਸਨ, ਹਾਲਾਂਕਿ ਪਹਿਲਾਂ ਉਨ੍ਹਾਂ ਗੇਂਦ ਫੀਲਡ ਕਰਨ 'ਚ ਥੋੜ੍ਹੀ ਗੜਬੜੀ ਕਰ ਦਿੱਤੀ। ਅਜਿਹੇ 'ਚ ਤਾਹਿਰ ਨੇ ਦੌੜ ਲੈ ਲਈ, ਪਰ ਇਸ ਵਾਰ ਕੋਹਲੀ ਸਾਵਧਾਨ ਸਨ। ਇੱਥੇ ਕੋਹਲੀ ਨੇ ਥ੍ਰੋ ਕੀਤਾ ਅਤੇ ਧੋਨੀ ਨੇ ਝਟਪਟ ਗਿੱਲੀਆਂ ਉਡਾ ਦਿੱਤੀਆਂ। ਸਾਊਥ ਅਫਰੀਕਾ ਆਲ ਆਊਟ ਹੋ ਚੁੱਕੀ ਸੀ।
ਦੱਸ ਦਈਏ ਕਿ ਇਸ ਤੀਜੇ ਰਨਆਊਟ ਨੂੰ ਇਕ ਦਰਸ਼ਕ ਨੇ ਸਟੈਂਡਸ ਤੋਂ ਰਿਕਾਰਡ ਕਰ ਲਿਆ। ਇਸ 'ਚ ਸਾਨੂੰ ਸਾਰਾ ਮਾਮਲਾ ਕੋਹਲੀ ਦੇ ਹਿਸਾਬ ਨਾਲ ਦੇਖਣ ਨੂੰ ਮਿਲਦਾ ਹੈ। ਕੋਹਲੀ ਜਾਂਦੇ ਹਨ, ਗੇਂਦ ਚੁੱਕਦੇ ਹਨ, ਗੇਂਦ ਹੱਥੋਂ ਛੁੱਟਦੀ ਹੈ, ਉਹ ਫਿਰ ਗੇਂਦ ਚੁੱਕਦੇ ਹਨ, ਗੇਂਦ ਨੂੰ ਸੁੱਟਦੇ ਹਨ ਅਤੇ ਧੋਨੀ ਬਾਕੀ ਕੰਮ ਨਿਪਟਾਉਂਦੇ ਹਨ। ਇਹ ਸਭ ਕੁਝ ਇਕ ਮੋਬਾਈਲ ਫੋਨ ਤੋਂ ਰਿਕਾਰਡ ਕੀਤਾ ਗਿਆ।
ਓਲੰਪਿਕ 2020 ਮੁੱਕੇਬਾਜ਼ੀ 'ਚ ਬਦਲਾਅ ਨੂੰ ਲੈ ਕੇ ਮਹਿਲਾਵਾਂ 'ਚ ਖੁਸ਼ੀ ਦੀ ਲਹਿਰ
NEXT STORY