ਨਵੀਂ ਦਿੱਲੀ- ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਨੇ ਕਿਹਾ ਕਿ ਡ੍ਰੈਗ ਫਿਲਕ ਕਰਨ ਦੀ ਕਲਾ ਸਿੱਖਣਾ ਉਸਦੇ ਕਰੀਅਰ ਦਾ 'ਟਰਨਿੰਗ ਪੁਆਇੰਟ' ਰਿਹਾ ਕਿਉਂਕਿ ਇਸ ਨਾਲ ਉਸ ਨੂੰ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਸਫਲਤਾ ਹਾਸਲ ਕਰਨ 'ਚ ਮਦਦ ਮਿਲੀ। ਗੁਰਜੀਤ 2018 'ਚ ਏਸ਼ੀਆਈ ਖੇਡਾਂ 'ਤ ਚਾਂਦੀ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਉਨ੍ਹਾਂ ਨੇ ਪਿਛਲੇ ਸਾਲ ਮਹਿਲਾ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ 'ਚ ਭਾਰਤ ਦੀ ਜੇਤੂ ਮੁਹਿੰਮ 'ਚ ਸਭ ਤੋਂ ਵੱਧ ਗੋਲ ਕੀਤੇ ਸਨ।
ਗੁਰਜੀਤ ਨੇ ਕਿਹਾ ਕਿ ਡ੍ਰੈਗ ਫਿਲਕ ਕਰਨ ਦੀ ਤਕਨੀਕ ਦੀ ਵਧੀਆ ਤਰੀਕੇ ਨਾਲ ਸਿੱਖ ਮੇਰੇ ਕਰੀਅਰ ਦਾ ਟਰਨਿੰਗ ਪੁਆਇੰਟ ਰਿਹਾ। ਹਾਕੀ ਟੀਮ 'ਚ ਹਰ ਕਿਸੀ ਦੀ ਆਪਣੀ ਭੂਮੀਕਾ ਹੁੰਦੀ ਹੈ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੀ ਟੀਮ ਦੇ ਲਈ ਇਕ ਵਧੀਆ ਡ੍ਰੈਗ ਫਿਲਕਰ ਬਣਨ ਦੇ ਲਈ ਵਧੀਆ ਕੋਸ਼ਿਸ਼ ਕੀਤੀ। ਇਹ 24 ਸਾਲਾ ਖਿਡਾਰੀ ਭਾਰਤੀ ਟੀਮ ਦੇ ਲਈ ਮਹੱਤਵਪੂਰਨ ਖਿਡਾਰੀ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੂਨੀਅਰ ਰਾਸ਼ਟਰੀ ਕੈਂਪ ਨਾਲ ਜੁੜਣ ਤੋਂ ਪਹਿਲਾਂ ਉਹ ਡ੍ਰੈਗ ਫਿਲਕਿੰਗ ਦੀ ਕਲਾ ਨਾਲ ਖਾਸ ਜਾਣੂ ਨਹੀਂ ਸੀ। ਗੁਰਜੀਤ ਨੇ ਕਿਹਾ ਕਿ ਮੈਨੂੰ 2012 'ਚ ਜੂਨੀਅਰ ਰਾਸ਼ਟਰੀ ਕੈਂਪ ਨਾਲ ਜੁੜਣ ਤੋਂ ਪਹਿਲਾਂ ਡ੍ਰੈਗ ਫਿਲਕਿੰਗ ਦਾ ਜ਼ਿਆਦਾ ਗਿਆਨ ਨਹੀਂ ਸੀ। ਕੈਂਪ ਨਾਲ ਜੁੜਣ ਤੋਂ ਪਹਿਲਾਂ ਡ੍ਰੈਗ ਫਿਲਕ ਦਾ ਅਭਿਆਸ ਕੀਤਾ ਸੀ ਪਰ ਮੈਂ ਇਸ ਤਕਨੀਕ ਦੇ ਬੇਸਿਕਸ ਨੂੰ ਵਧੀਆ ਤਰ੍ਹਾਂ ਨਾਵ ਨਹੀਂ ਸਿੱਖਿਆ ਸੀ। ਜਦੋਂ ਮੈਂ ਕੈਂਪ ਨਾਲ ਜੁੜੀ ਤਾਂ ਮੈਂ ਡ੍ਰੈਗ ਫਿਲਕਿੰਗ ਦੇ ਬੇਸਿਕਸ ਨੂੰ ਸਮਝ ਸਕੀ ਤੇ ਫਿਰ ਮੈਂ ਇਸ 'ਚ ਮਹਾਰਤ ਹਾਸਲ ਕਰਨ ਲੱਗੀ।
ਧੋਨੀ 'ਚ ਵੱਡੇ ਸ਼ਾਟ ਮਾਰਨ ਦੀ ਸੀ ਸਮਰੱਥਾ, ਇਸ ਲਈ ਚੋਟੀਕ੍ਰਮ 'ਚ ਉਤਾਰਿਆ : ਗਾਂਗੁਲੀ
NEXT STORY