ਜਲੰਧਰ - ਪੰਜਾਬ ਦੇ ਪ੍ਰਸਿੱਧ ਗਾਇਕ ਜੈਜ਼ੀ ਬੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦਰਅਸਲ, ਇਨ੍ਹਾਂ ਤਸਵੀਰਾਂ 'ਚ ਲੈਜੇਂਡ ਗਾਇਕ ਕ੍ਰਿਕੇਟ ਸਟਾਰ ਸ਼ੁਭਮਨ ਗਿੱਲ ਨਾਲ ਨਜ਼ਰ ਆ ਰਹੇ ਹਨ।

ਜੈਜ਼ੀ ਬੀ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਦੋਵਾਂ ਦੀ ਮੁਲਾਕਾਤ ਜਿੰਮ 'ਚ ਹੋਈ ਸੀ ਅਤੇ ਇਸੇ ਦੌਰਾਨ ਦੋਵਾਂ ਨੇ ਇਕੱਠੇ ਤਸਵੀਰਾਂ ਕਲਿੱਕ ਕਰਵਾਈਆਂ।

ਦੱਸ ਦਈਏ ਕਿ ਜੈਜ਼ੀ ਬੀ ਇੰਨੀਂ ਆਪਣੀ ਆਉਣ ਵਾਲੀ ਐਲਬਮ 'ਚ ਰੁਝੇ ਹੋਏ ਹਨ। ਇਸ ਐਲਬਮ ਨੂੰ ਉਨ੍ਹਾਂ ਨੇ ਆਪਣੇ ਸੰਗੀਤਕ ਗੁਰੂ ਕੁਲਦੀਪ ਮਾਣਕ ਨੂੰ ਡੈਡੀਕੇਟ ਕੀਤਾ ਹੈ। ਇਸ ਐਲਬਮ ਦੇ ਗੀਤਾਂ ਨੂੰ ਕੁਲਦੀਪ ਮਾਣਕ ਦਾ ਪੁੱਤਰ ਯੱੁਧਵੀਰ ਵੀ ਆਪਣੀ ਆਵਾਜ਼ ਦੇਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਐਲਬਮ 'ਚ 13 ਗਾਣੇ ਹਨ, ਜੋ ਕਿ 10 ਮਾਰਚ ਨੂੰ ਰਿਲੀਜ਼ ਹੋਣ ਜਾ ਰਹੇ ਹਨ।

ਦੱਸਣਯੋਗ ਹੈ ਕਿ ਜੈਜ਼ੀ ਬੀ ਹਾਲ ਹੀ 'ਚ ਆਪਣੀ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਦਾ ਐਲਾਨ ਕੀਤਾ ਸੀ, ਜਿਸ 'ਚ ਉਹ ਲੋਕ ਗੀਤਾਂ ਦੀ ਲੜੀ ਲੈ ਕੇ ਆਉਣਗੇ। ਇਸ ਦੇ ਨਾਲ ਉਹ ਆਪਣੇ ਸੰਗੀਤਕ ਗੁਰੂ ਕੁਲਦੀਪ ਮਾਣਕ ਨੂੰ ਸ਼ਰਧਾਂਜਲੀ ਵੀ ਦੇਣਗੇ।

ਲੈਨਿੰਗ ਦੀ ਕਪਤਾਨੀ ਪਾਰੀ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ DC ਨੇ GG ਨੂੰ 25 ਦੌੜਾਂ ਨਾਲ ਹਰਾਇਆ
NEXT STORY