ਨਾਰਵੇ (ਨਿਕਲੇਸ਼ ਜੈਨ)– ਲੀਜੈਂਡਸ ਆਫ ਚੈੱਸ ਟੂਰਨਾਮੈਂਟ ਵਿਚ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਤੇ ਰੂਸ ਦੇ ਇਯਾਨ ਨੈਪੋਮਨਿਆਚੀ ਵਿਚਾਲੇ ਬੈਸਟ ਆਫ ਥ੍ਰੀ ਫਾਈਨਲ ਦੇ ਪਹਿਲੇ ਮੁਕਾਬਲੇ ਵਿਚ ਕਾਰਲਸਨ ਨੇ 4-2 ਨਾਲ ਜਿੱਤ ਦਰਜ ਕੀਤੀ । ਹੁਣ ਜੇਕਰ ਕਾਰਲਸਨ ਕੱਲ ਫਿਰ ਜਿੱਤਿਆ ਤਾਂ ਖਿਤਾਬ ਹਾਸਲ ਕਰ ਲਵੇਗਾ ਜਦਕਿ ਨੈਪੋਮਨਿਆਚੀ ਨੂੰ ਕਿਸੇ ਵੀ ਕੀਮਤ 'ਤੇ ਕੱਲ ਜਿੱਤਣਾ ਪਵੇਗਾ, ਜੇਕਰ ਉਸ ਨੂੰ ਖਿਤਾਬ ਦੀ ਦੌੜ ਵਿਚ ਬਣੇ ਰਹਿਣਾ ਹੈ।
ਦੋਵਾਂ ਵਿਚਾਲੇ ਹੋਏ ਪਹਿਲੇ ਮੁਕਾਬਲੇ ਵਿਚ ਮੈਗਨਸ ਕਾਰਲਸਨ ਨੇ ਕਾਲੇ ਮੋਹਰਿਆਂ ਨਾਲ ਸਿਸਿਲੀਅਨ ਨਜਡੋਰਫ ਦਾ ਸਹਾਰਾ ਲਿਆ ਤੇ ਇਕ ਅਜਿਹੇ ਵਜੀਰ ਦੇ ਐਂਡਗੇਮ ਵਿਚ ਿਜੱਥੇ ਬਾਜ਼ੀ ਸਮਝਣਾ ਆਸਾਨ ਨਹੀਂ ਸੀ ਤੇ ਖੇਡ ਡਰਾਅ ਹੋਣੀ ਚਾਹੀਦੀ ਸੀ, ਅਜਿਹੇ ਵਿਚ ਕਾਰਲਸਨ ਨੇ ਮੈਚ ਆਪਣੇ ਨਾਂ ਕਰਦੇ ਹੋਏ 1-0 ਨਾਲ ਬੜ੍ਹਤ ਹਾਸਲ ਕਰ ਲਈ। ਦੋਵਾਂ ਵਿਚਾਲੇ ਦੂਜਾ ਮੁਕਾਬਲਾ ਡਰਾਅ ਰਿਹਾ। ਤੀਜੇ ਰਾਊਂਡ ਵਿਚ ਜਦੋਂ ਲੱਗ ਰਿਹਾ ਸੀ ਕਿ ਕਾਰਲਸਨ ਇਕ ਵਾਰ ਫਿਰ 3 ਰੈਪਿਡ ਵਿਚ ਹੀ ਦਿਨ ਆਪਣੇ ਨਾਂ ਕਰ ਸਕਦਾ ਹੈ ਤਾਂ ਨੈਪੋਮਨਿਆਚੀ ਨੇ ਸਿਰਫ 21 ਚਾਲਾਂ ਵਿਚ ਉਸ ਨੂੰ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ ਤੇ ਦੱਸਿਆ ਕਿ ਉਹ ਕਾਰਲਸਨ ਨੂੰ ਆਸਾਨੀ ਨਾਲ ਖਿਤਾਬ ਹਾਸਲ ਨਹੀਂ ਕਰਨ ਦੇਵੇਗਾ। ਦੋਵਾਂ ਵਿਚਾਲੇ ਕਾਰਲਸਨ ਨੇ ਚੌਥਾ ਮੁਕਾਬਲਾ ਡਰਾਅ ਖੇਡਦੇ ਹੋਏ ਮੈਚ ਨੂੰ ਟਾਈਬ੍ਰੇਕ ਵੱਲ ਮੋੜ ਦਿੱਤਾ ਸੀ । ਇਸ ਤੋਂ ਬਾਅਦ ਟਾਈਬ੍ਰੇਕ ਪੂਰੀ ਤਰ੍ਹਾਂ ਕਾਰਲਸਨ ਦਾ ਹੀ ਸੀ ਤੇ ਉਸਨੇ ਪਹਿਲਾ ਬਲਿਟਜ਼ ਜਿੱਤ ਕੇ ਪਹਿਲਾਂ 3-2 ਨਾਲ ਬੜ੍ਹਤ ਬਣਾਈ ਤੇ ਫਿਰ ਦਬਾਅ ਬਣਾ ਕੇ ਅਗਲਾ ਬਲਿਟਜ਼ ਵੀ ਜਿੱਤ ਕੇ ਪਹਿਲਾ ਦਿਨ 4-2 ਨਾਲ ਆਪਣੇ ਨਾਂ ਕਰ ਲਿਆ।
ਮੋਰਗਨ ਦਾ 13ਵਾਂ ਇਕ ਦਿਨਾ ਸੈਂਕੜਾ, ਧੋਨੀ ਦੇ ਛੱਕਿਆਂ ਦਾ ਰਿਕਾਰਡ ਤੋੜਿਆ
NEXT STORY