ਸਟਾਕਹੋਮ- ਪੋਲੈਂਡ ਦੇ ਵਿਸ਼ਵ ਕੱਪ ’ਚ ਜਗ੍ਹਾ ਨਾ ਬਣਾ ਸਕਣ ਤੋਂ ਬਾਅਦ ਉਸ ਦੇ ਸਟਾਰ ਸਟ੍ਰਾਈਕਰ ਰਾਬਰਟ ਲੇਵਾਂਡੋਵਸਕੀ ਨੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਦੇ ਸੰਕੇਤ ਦਿੱਤੇ। ਸਵੀਡਨ ਨੇ ਪਲੇਅ ਆਫ ਫਾਈਨਲ ’ਚ ਪੋਲੈਂਡ ਨੂੰ 3-2 ਨਾਲ ਹਰਾਇਆ। ਇਸ ਤੋਂ ਬਾਅਦ ਲੇਵਾਂਡੋਵਸਕੀ ਨੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕੀਤੀ ਜਿਸ ’ਚ ਉਸ ਦੇ ਹੱਥ ’ਚ ਕਪਤਾਨ ਦਾ ਆਰਮਬੈਂਡ ਹੈ ਤੇ ਪਿੱਛੇ ‘ਟਾਈਮ ਟੂ ਸੇ ਗੁਡਬਾਏ’ ਗੀਤ ਵੱਜ ਰਿਹਾ ਹੈ।
ਬਾਰਸੀਲੋਨਾ ਦੇ ਇਸ ਸਟ੍ਰਾਈਕਰ ਨੇ ਸਿੱਧੇ ਸੰਨਿਆਸ ਨੂੰ ਲੈ ਕੇ ਕੁਝ ਨਹੀਂ ਕਿਹਾ ਪਰ ਪਹਿਲਾਂ ਵੀ ਉਹ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਦੇ ਸੰਕੇਤ ਦੇ ਚੁੱਕਾ ਹੈ। ਪਿਛਲੇ ਸਾਲ ਟੀਮ ਦੇ ਤੱਤਕਾਲੀ ਕੋਚ ਨਾਲ ਮਤਭੇਦਾਂ ਤੋਂ ਬਾਅਦ ਵੀ ਉਸ ਨੇ ਕੌਮਾਂਤਰੀ ਫੁੱਟਬਾਲ ਛੱਡਣ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਕੋਚ ਨੇ ਅਸਤੀਫਾ ਦੇ ਦਿੱਤਾ ਸੀ। ਪੋਲੈਂਡ ਦੇ ਲਈ 2008 ’ਚ ਪਹਿਲਾ ਮੈਚ ਖੇਡਣ ਵਾਲਾ ਲੇਵਾਂਡੋਵਸਕੀ 165 ਮੈਚਾਂ ’ਚ 89 ਗੋਲ ਕਰ ਚੁੱਕਾ ਹੈ।
ਰਿਸ਼ਭ ਪੰਤ ਦਾ ਫਿਰ 'ਫਲਾਪ ਸ਼ੋਅ': IPL 'ਚ ਓਪਨਰ ਵਜੋਂ ਮੁੜ ਹੋਏ ਫੇਲ੍ਹ, ਪ੍ਰਸ਼ੰਸਕਾਂ ਨੂੰ ਕੀਤਾ ਨਿਰਾਸ਼
NEXT STORY