ਨਵੀਂ ਦਿੱਲੀ— ਬ੍ਰਿਟੇਨ ਦੇ ਫਾਰਮੂਲਾ ਵਨ ਡਰਾਈਵਰ ਲੁਈਸ ਹੇਮਿਲਟਨ ਭਾਰਤ ਬਾਰੇ ਇਕ ਟਿੱਪਣੀ ਕਰਕੇ ਵਿਵਾਦ 'ਚ ਫਸ ਗਏ ਹਨ। ਵਰਲਡ ਚੈਂਪੀਅਨ ਡਰਾਈਵਰ ਹੇਮਿਲਟਨ ਨੇ ਆਪਣੇ ਇਕ ਇੰਟਰਵਿਊ 'ਚ ਭਾਰਤ ਦੀ ਤੁਲਨਾ ਇਕ ਗ਼ਰੀਬ ਦੇਸ਼ ਨਾਲ ਕੀਤੀ ਜੋ ਫਾਰਮੂਲਾ ਵਨ ਜਿਹੀ ਮਹਿੰਗੀ ਰੇਸ ਨੂੰ ਆਯੋਜਿਤ ਕਰਨ ਦਾ ਦਾਅਵੇਦਾਰ ਨਹੀਂ ਹੋ ਸਕਦਾ ਹੈ।

ਬੀ.ਬੀ.ਸੀ. ਸਪੋਰਟਸ ਨੂੰ ਦਿੱਤੇ ਇੰਟਰਵਿਊ ਦੇ ਬਾਅਦ ਲੁਈਸ ਹੇਮਿਲਟਨ ਇੰਟਰਨੈੱਟ 'ਤੇ ਭਾਰਤੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਹੇਮਿਲਟਨ ਨੇ ਆਪਣੇ ਇੰਟਰਵਿਊ 'ਚ ਕਿਹਾ, ''ਮੈਂ ਵੀਅਤਨਾਮ ਗਿਆ ਸੀ ਜੋ ਬਹੁਤ ਖ਼ੂਬਸੂਰਤ ਦੇਸ਼ ਹੈ। ਇਸ ਤੋਂ ਪਹਿਲਾਂ ਮੈਂ ਭਾਰਤ 'ਚ ਵੀ ਰੇਸ ਦੇ ਸਿਲਸਿਲੇ 'ਚ ਗਿਆ ਸੀ। ਮੈਨੂੰ ਬਹੁਤ ਅਜੀਬ ਲੱਗਾ ਜਦੋਂ ਭਾਰਤ ਜਿਹੇ ਗਰੀਬ ਦੇਸ਼ 'ਚ ਫਾਰਮੂਲਾ ਵਨ ਜਿਹੀ ਰੇਸ ਲਈ ਇੰਨਾ ਸ਼ਾਨਦਾਰ ਟਰੈਕ ਬਣਾਇਆ ਗਿਆ। ਦਰਅਸਲ ਸਾਲ 2011-13 ਵਿਚਾਲੇ ਤਿੰਨ ਵਾਰ ਭਾਰਤ 'ਚ ਗ੍ਰੇਟਰ ਨੋਇਡਾ ਦੇ ਟਰੈਕ 'ਤੇ ਫਾਰਮੂਲਾ ਵਨ ਰੇਸ ਦਾ ਆਯੋਜਨ ਕੀਤਾ ਗਿਆ ਸੀ ਪਰ ਹੇਮਿਲਟਨ ਦਾ ਬਿਆਨ ਭਾਰਤ ਦੇ ਲੋਕਾਂ ਦੇ ਗਲੇ ਨਹੀਂ ਉਤਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਹੇਮਿਲਟਨ ਦੀ ਉਨ੍ਹਾਂ ਦੇ ਬਿਆਨ ਲਈ ਜ਼ੋਰਦਾਰ ਆਲੋਚਨਾ ਕੀਤਾ ਜਾ ਰਹੀ ਹੈ।
ਸਾਨੀਆ ਮਿਰਜ਼ਾ ਦੇ ਜਨਮਦਿਨ ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਖਾਸ ਗੱਲਾਂ
NEXT STORY