ਸਿਲਵਰਸਟੋਨ— ਮਰਸੀਡੀਜ਼ ਦੇ ਲੁਈ ਹੈਮਿਲਟਨ ਨੇ ਐਤਵਾਰ ਨੂੰ ਇੱਥੇ ਰਿਕਾਰਡ ਛੇਵੀਂ ਵਾਰ ਬ੍ਰਿਟਿਸ਼ ਗ੍ਰਾਂ ਪ੍ਰੀ ਨੂੰ ਜਿੱਤ ਕੇ ਫਾਰਮੂਲਾ ਵਨ ਚੈਂਪੀਅਨਸ਼ਿਪ ਦੀ ਅੰਕ ਸੂਚੀ 'ਚ ਆਪਣੀ ਬੜ੍ਹਤ ਹੋਰ ਮਜ਼ਬੂਤ ਕਰ ਲਈ। ਬ੍ਰਿਟੇਨ ਦੇ ਇਸ ਖਿਡਾਰੀ ਨੇ ਮੌਜੂਦਾ ਸੈਸ਼ਨ 'ਚ 10 'ਚੋਂ 7 ਰੇਸ 'ਚ ਜਿੱਤ ਦਰਜ ਕੀਤੀ ਹੈ। ਹੈਮਿਲਟਨ ਨੇ ਇਸ ਰੇਸ ਨੂੰ ਪੋਲ ਪੋਜ਼ੀਸ਼ਨ ਨਾਲ ਸ਼ੁਰੂਆਤ ਕਰਨ ਵਾਲੇ ਆਪਣੀ ਟੀਮ ਦੇ ਚਾਲਕ ਵਾਲਟੇਰੀ ਬੋਟਟਾਸ ਨੂੰ ਪਛਾੜ ਕੇ ਜਿੱਤਿਆ। ਫੇਰਾਰੀ ਦੇ ਚਾਰਲਸ ਲੇਕਲਰਕ ਤੀਜੇ ਸਥਾਨ 'ਤੇ ਰਹੇ। ਚਾਲਕ ਚੈਂਪੀਅਨਸ਼ਿਪ 'ਚ ਹੈਮਿਲਟਨ 223 ਅੰਕ ਦੇ ਨਾਲ ਪਹਿਲੇ ਅਤੇ ਬੋਟਟਾਸ 184 ਅੰਕ ਦੇ ਨਾਲ ਦੂਜੇ ਸਥਾਨ 'ਤੇ ਹਨ।
ਹੁਣ ਤਕ ਸਿਰਫ 6 ਦੇਸ਼ ਹੀ ਜਿੱਤ ਚੁੱਕੇ ਹਨ ਵਿਸ਼ਵ ਕੱਪ, ਦੇਖੋਂ ਪੂਰੀ ਲਿਸਟ
NEXT STORY