ਜਮਸ਼ੇਦਪੁਰ- ਲਿੰਡਾ ਕੋਮ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤ ਨੇ ਸੈਫ ਅੰਡਰ 18 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 'ਚ ਨੇਪਾਲ ਨੂੰ ਸੋਮਵਾਰ ਨੂੰ ਕਰਾਰੀ ਹਾਰ ਦਿੱਤੀ। ਭਾਰਤ ਨੇ ਨੇਪਾਲ ਨੂੰ 5-1 ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਦਾ ਅਗਲਾ ਸਾਹਮਣਾ ਸ਼ੁੱਕਰਵਾਰ ਨੂੰ ਆਖ਼ਰੀ ਮੈਚ 'ਚ ਬੰਗਲਾਦੇਸ਼ ਨਾਲ ਹੋਵੇਗਾ।
ਇਹ ਵੀ ਪੜ੍ਹੋ : ਰੂਸ ਦੇ ਪਾਵੇਲ ਪੋਂਕਰਾਤੋਵ ਨੇ ਜਿੱਤਿਆ ਗੁਹਾਟੀ ਗ੍ਰਾਂਡ ਮਾਸਟਰ ਸ਼ਤਰੰਜ ਖ਼ਿਤਾਬ
ਮੈਚ 'ਚ ਲਿੰਡਾ ਕੋਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਿੰਡਾ ਨੇ 23ਵੇਂ, 38ਵੇਂ ਤੇ 61ਵੇਂ ਮਿੰਟ 'ਚ ਗੋਲ ਦਾਗ਼ੇ। ਇਸ ਤੋਂ ਇਲਾਵਾ ਸ਼ਿਲਕੀ ਦੇਵੀ ਨੇ 16ਵੇਂ ਤੇ ਅਨੀਤਾ ਕੁਮਾਰੀ ਨੇ 55ਵੇਂ ਮਿੰਟ 'ਚ ਗੋਲ ਕੀਤੇ ਤੇ ਭਾਰਤ ਦੀ ਜਿੱਤ 'ਤੇ ਆਪਣਾ ਯੋਗਦਾਨ ਦਿੱਤਾ। ਨੇਪਾਲ ਨੇ ਇਸ ਮੈਚ 'ਚ ਬਹੁਤ ਖ਼ਰਾਬ ਪ੍ਰਦਰਸ਼ਨ ਕੀਤਾ। ਉਸ ਦੀ ਟੀਮ ਭਾਰਤੀ ਖਿਡਾਰੀਆਂ ਦੇ ਅੱਗੇ ਬੇਵੱਸ ਨਜ਼ਰ ਆਈ। ਨੇਪਾਲ ਵਲੋਂ ਇਕਮਾਤਰ ਗੋਲ ਸਦੀਪਾ ਭੋਲਾਨ ਨੇ ਕੀਤਾ। ਭਾਰਤ ਨੇ ਪਿਛਲੇ ਮੈਚ 'ਚ ਬੰਗਲਾਦੇਸ਼ ਨੂੰ ਹਰਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਹਿਲਾ ਵਿਸ਼ਵ ਕੱਪ : ਭਾਰਤ ਦੀ ਬੰਗਲਾਦੇਸ਼ 'ਤੇ ਵੱਡੀ ਜਿੱਤ, 110 ਦੌੜਾਂ ਨਾਲ ਹਰਾਇਆ
NEXT STORY