ਪ੍ਰਾਗ- ਬੈਲਜੀਅਮ ਦੀ ਤੀਜਾ ਦਰਜਾ ਪ੍ਰਾਪਤ ਐਲਿਸ ਮਰਟੇਂਸ ਪ੍ਰਾਗ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਪੋਲੈਂਡ ਦੀ ਗ਼ੈਰ ਦਰਜਾ ਪ੍ਰਾਪਤ ਮੈਗਡਾ ਲਿਨੇਟ ਤੋਂ 3-6, 6-2, 2-6 ਨਾਲ ਹਾਰ ਕੇ ਬਾਹਰ ਹੋ ਗਈ। ਲਿਨੇਟ ਇਸ ਤੋਂ ਪਹਿਲਾਂ ਤਿੰਨ ਮੌਕਿਆਂ 'ਤੇ ਮਰਟੇਂਸ ਤੋਂ ਹਾਰ ਗਈ ਸੀ। ਦੂਜੇ ਦੌਰ 'ਚ ਉਸ ਦਾ ਸਾਹਮਣਾ ਡਾਰੀਆ ਸਤ੍ਰੀਗੁਰ ਜਾਂ ਵਿਕਟੋਰੀਆ ਤੋਮੋਵਾ ਨਾਲ ਹੋਵੇਗਾ।
ਛੇਵਾਂ ਦਰਜਾ ਪ੍ਰਾਪਤ ਐਲਿਸਨ ਵਾਨ ਯੁਤਵਾਂਕ ਸੱਟ ਕਾਰਨ ਪਹਿਲੇ ਦੌਰ ਦੇ ਮੈਚ ਤੋਂ ਬਾਹਰ ਹੋ ਗਈ। ਜਦੋਂ ਉਨ੍ਹਾਂ ਨੇ ਡਾਲੀਲਾ ਯਾਕੂਪੋਵਿਚ ਦੇ ਖ਼ਿਲਾਫ਼ ਮੈਚ ਤੋਂ ਹਟਣ ਦਾ ਫ਼ੈਸਲਾ ਕੀਤਾ ਉਦੋਂ ਉਹ 5-2 ਨਾਲ ਪਿੱਛੇ ਚਲ ਰਹੀ ਸੀ। ਸਲੋਵੇਨੀਆ ਦੀ ਯਾਕੂਪੋਵਿਚ ਅਗਲੇ ਦੌਰ 'ਚ ਚੀਨ ਦੀ ਕੀਆਂਗ ਵਾਂਗ ਨਾਲ ਭਿੜੇਗੀ ਜਿਨ੍ਹਾਂ ਨੇ ਸਵੀਡਨ ਦੀ ਰੇਬੇਕਾ ਪੀਟਰਸਨ ਨੂੰ 1-6, 6-3, 7-6 (4) ਨਾਲ ਹਰਾਇਆ। ਵਿੰਬਲਡਨ ਦੇ ਕੁਆਰਟਰ ਫਾਈਨਲ 'ਚ ਪੁੱਜੀ ਚੈੱਕ ਗਣਰਾਜ ਦੀ ਅੱਠਵਾਂ ਦਰਜਾ ਪ੍ਰਾਪਤ ਮੈਰੀ ਬੁਜ਼ਕੋਵਾ ਨੇ ਆਸਟਰੇਲੀਆ ਦੀ ਸਿੰਜਾ ਕ੍ਰਾਸ ਨੂੰ 6-2, 7-6 (2) ਨਾਲ ਹਰਾਇਆ। ਲਿਨ ਝੂ, ਨਾਓ ਹਿਬਿਨੋ ਤੇ ਕਲੋ ਪੇਕਵੇਟ ਵੀ ਅੱਗੇ ਵਧਣ 'ਚ ਸਫਲ ਰਹੀਆਂ।
ਭਾਰਤੀ ਟੇਬਲ ਟੈਨਿਸ ਟੀਮ ਲਈ ਆਸਾਨ ਨਹੀਂ ਹੋਵੇਗਾ ਬਰਮਿੰਘਮ ’ਚ ਗੋਲਡ ਕੋਸਟ ਦੀ ਬਰਾਬਰੀ ਕਰਨਾ
NEXT STORY