ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2026 ਦਾ ਪੰਜਵਾਂ ਮੈਚ ਅੱਜ ਮੁੰਬਈ ਵਿਖੇ ਨੇਪਾਲ ਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ। ਮੈਚ 'ਚ ਇੰਗਲੈਂਡ ਨੇ ਨੇਪਾਲ ਨੂੰ 4 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ ਤੇ ਨੇਪਾਲ ਨੂੰ ਜਿੱਤ ਲਈ 185 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਨੇਪਾਲ ਦੀ ਟੀਮ ਨੇ ਜ਼ਬਰਦਸਤ ਖੇਡ ਦਿਖਾਈ ਤੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਪਰ ਇਸ ਦੇ ਬਾਵਜੂਦ ਉਹ ਇੰਗਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ 20 ਓਵਰਾਂ 'ਚ 6 ਵਿਕਟਾਂ ਗੁਆ ਕੇ 180 ਦੌੜਾਂ ਹੀ ਬਣਾ ਸਕੀ ਤੇ 4 ਦੌੜਾਂ ਨਾਲ ਮੈਚ ਹਾਰ ਗਈ। ਨੇਪਾਲ ਲਈ ਦੀਪੇਂਦਰ ਸਿੰਘ ਐਰੀ ਨੇ 44 ਦੌੜਾਂ, ਕਪਤਾਨ ਰੋਹਿਤ ਪੋਡੇਲ ਨੇ 39 ਦੌੜਾਂ, ਕੁਸਲ ਭੁਰਤੇਲ ਨੇ 29 ਦੌੜਾਂ ਤੇ ਲੋਕੇਸ਼ ਬਾਮ ਨੇ 39 ਦੌੜਾਂ ਬਣਾਈਆਂ। ਇੰਗਲੈਂਡ ਲਈ ਲਿਊਕ ਵੁੱਡ ਨੇ 1, ਜੋਫਰਾ ਆਰਚਰ ਨੇ 1, ਲਿਆਮ ਡਾਸਨ ਨੇ 2, ਵਿਲ ਜੈਕਸ ਨੇ 1 ਤੇ ਸੈਮ ਕੁਰੇਨ ਨੇ 1 ਵਿਕਟਾਂ ਲਈਆਂ।
ਡੇਵਿਸ ਕੱਪ : ਭਾਰਤ ਦੇ ਭਾਂਬਰੀ ਤੇ ਦਕਸ਼ਿਨੇਸ਼ਵਰ ਨੇ ਨੀਦਰਲੈਂਡ ਨੂੰ ਮੈਰਾਥਨ ਮੁਕਾਬਲੇ 'ਚ ਹਰਾਇਆ
NEXT STORY