ਬਾਰਸੀਲੋਨਾ— ਦਿੱਗਜ ਫੁੱਟਬਾਲਰ ਅਤੇ ਬਾਰਸੀਲੋਨਾ ਦੇ ਕਪਤਾਨ ਲਿਓਨਿਲ ਮੇਸੀ ਸੱਜੇ ਹੱਥ 'ਚ ਫ੍ਰੈਕਚਰ ਕਾਰਨ ਤਿੰਨ ਹਫਤੇ ਤਕ ਮੈਦਾਨ ਤੋਂ ਦੂਰ ਰਹਿਣਗੇ। ਇਸ ਸੱਟ ਕਾਰਨ ਮੇਸੀ ਸਪੈਨਿਸ਼ ਲੀਗ 'ਚ ਅਗਲੇ ਹਫਤੇ ਆਪਣੇ ਪੁਰਾਣੇ ਵਿਰੋਧੀ ਰੀਅਲ ਮੈਡ੍ਰਿਡ ਦੇ ਖਿਲਾਫ ਖੇਡੇ ਜਾਣ ਵਾਲੇ ਮੈਚ ਲਈ ਉਪਲਬਧ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਉਹ ਚੈਂਪੀਅਨਸ ਲੀਗ 'ਚ ਬੁੱਧਵਾਰ ਨੂੰ ਇੰਟਰ ਮਿਲਾਨ ਖਿਲਾਫ ਘਰੇਲੂ ਮੈਚ ਅਤੇ 6 ਨਵੰਬਰ ਨੂੰ ਇਟਲੀ 'ਚ ਹੋਣ ਵਾਲੇ ਮੈਚ 'ਚ ਵੀ ਨਹੀਂ ਖੇਡ ਸਕਣਗੇ।

ਉਨ੍ਹਾਂ ਨੂੰ ਇਹ ਸੱਟ ਸ਼ਨੀਵਾਰ ਨੰ ਕੈਂਪ ਨਾਓ ਸਟੇਡੀਅਮ 'ਚ ਸੇਵਿਲਾ ਦੇ ਖਿਲਾਫ ਖੇਡੇ ਗਏ ਸਪੈਨਿਸ਼ ਲੀਗ ਮੈਚ 'ਚ ਲੱਗੀ। ਸੱਟ ਲੱਗਣ ਤੋਂ ਪਹਿਲਾਂ ਮੇਸੀ ਨੇ ਮੈਚ 'ਚ ਗੋਲ ਵੀ ਕੀਤਾ ਸੀ ਜਿਸ ਨਾਲ ਬਾਰਸੀਲੋਨਾ ਦੀ ਟੀਮ ਨੇ 4-2 ਨਾਲ ਜਿੱਤ ਦਰਜ ਕੀਤੀ ਅਤੇ ਸਕੋਰ ਬੋਰਡ 'ਚ ਚੋਟੀ 'ਤੇ ਪਹੁੰਚ ਗਈ ਪਰ ਮੇਸੀ ਦੀ ਸੱਟ ਕਾਰਨ ਬਾਰਸੀਲੋਨਾ ਦਾ ਜਿੱਤ ਦਾ ਜਸ਼ਨ ਫਿੱਕਾ ਹੀ ਰਿਹਾ। ਮੇਸੀ ਨੂੰ ਇਹ ਸੱਟ ਸੇਵਿਲਾ ਦੇ ਫਰਾਂਕੋ ਵਾਜਕਯੇਜ ਨਾਲ ਟਕਰਾਉਣ ਕਰਕੇ ਲੱਗੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ 'ਤੇ ਚਿਕਿਤਸਾ ਮੁਹੱਈਆ ਕਰਾਈ ਗਈ ਸੀ। ਪਰ ਦਰਦ ਕਾਰਨ ਉਹ ਜ਼ਿਆਦਾ ਦੇਰ ਤਕ ਮੈਦਾਨ 'ਤੇ ਨਹੀਂ ਰੁਕ ਸਕੇ ਅਤੇ 26ਵੇਂ ਮਿੰਟ 'ਚ ਉਨ੍ਹਾਂ ਦੀ ਜਗ੍ਹਾ ਦੂਜੇ ਖਿਡਾਰੀ ਨੂੰੰ ਮੈਦਾਨ 'ਤੇ ਉਤਾਰਿਆ ਗਿਆ। ਬਾਰਸੀਲੋਨਾ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ, ''ਮੇਸੀ ਦੇ ਟੈਸਟ ਤੋਂ ਸਾਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਸੱਜੇ ਹੱਥ ਦੀ ਹੱਡੀ 'ਚ ਫ੍ਰੈਕਚਰ ਹੈ। ਉਹ ਲਗਭਗ ਤਿੰਨ ਹਫਤੇ ਤੱਕ ਮੈਦਾਨ ਤੋਂ ਦੂਰ ਰਹਿਣਗੇ।''
ਸਪਾਟ ਫਿਕਸਿੰਗ ਦੀ ਗੱਲ ਕਬੂਲਣ ਤੋਂ ਬਾਅਦ ਕਨੇਰੀਆ ਖਿਲਾਫ ਫਿਰ ਸ਼ੁਰੂ ਹੋਵੇਗੀ ਜਾਂਚ
NEXT STORY