ਜਲੰਧਰ - ਲਿਵਰਪੂਲ ਫੁੱਟਬਾਲ ਕਲੱਬ ਦੇ ਲੀਜੈਂਡ ਮੰਨੇ ਜਾਂਦੇ ਇਯਾਨ ਰਸ਼ ਨੇ 57 ਸਾਲ ਦੀ ਉਮਰ ਵਿਚ ਆਪਣੇ ਤੋਂ 22 ਸਾਲ ਛੋਟੀ ਮਾਡਲ ਕੈਰੋਲ ਏਂਥੋਨੀ ਨਾਲ ਮੰਗਣੀ ਕਰ ਲਈ ਹੈ। ਇਯਾਨ ਤੇ ਕੈਰੋਲ ਪਿਛਲੇ 5 ਸਾਲ ਤੋਂ ਡੇਟਿੰਗ ਕਰ ਰਹੇ ਸਨ। ਇਯਾਨ ਨਾਲ ਰਿਸ਼ਤਾ ਜੋੜਨ 'ਤੇ ਕੈਰੋਲ ਨੇ ਕਿਹਾ ਕਿ ਅਸੀਂ ਇਸ ਬਾਰੇ ਲੋਕਾਂ ਨਾਲ ਲੰਮੇ ਸਮੇਂ ਤੋਂ ਗੱਲ ਕਰਦੇ ਆ ਰਹੇ ਹਾਂ। ਸਾਨੂੰ ਇਕ-ਦੂਸਰੇ ਵਿਚ ਕੁਝ ਵੀ ਵੱਖ ਨਹੀਂ ਲਗਦਾ। ਵੈਸੇ ਵੀ ਜਦੋਂ ਅਸੀਂ ਦੋਵੇਂ ਕਿਤੇ ਘੁੰਮਣ ਜਾਂਦੇ ਹਾਂ ਤਾਂ ਇਯਾਨ ਮੈਨੂੰ ਆਪਣੀ ਪਤਨੀ ਬੋਲ ਕੇ ਹੀ ਦੂਸਰਿਆਂ ਨੂੰ ਮਿਲਵਾਉਂਦਾ ਸੀ। ਅਜੇ 2 ਹਫਤੇ ਪਹਿਲਾਂ ਹੀ ਮੈਂ ਇਯਾਨ ਨੂੰ ਇਸ ਤਰ੍ਹਾਂ ਕਹਿਣ ਤੋਂ ਟੋਕਿਆ ਤਾਂ ਉਸ ਨੇ ਕਿਹਾ ਕਿ ਹਾਂ, ਤੂੰ ਹੀ ਹੈਂ, ਤੂੰ ਬਣ ਸਕਦੀ ਹੈ ਜੇਕਰ ਚਾਹੁੰਦੀ ਹੈ ਤਾਂ। ਇਯਾਨ ਨੇ 2012 ਵਿਚ ਹੀ ਆਪਣੀ ਪਹਿਲੀ ਪਤਨੀ ਟ੍ਰੈਸੀ ਨਾਲ 25 ਸਾਲ ਪੁਰਾਣਾ ਵਿਆਹ ਤੋੜਿਆ ਸੀ।

2013 ਵਿਚ ਉਹ ਕੈਰੋਲ ਨਾਲ ਮਿਲਿਆ। ਇਸ ਦੇ ਬਾਅਦ ਤੋਂ ਹੀ ਉਹ ਇਕੱਠੇ ਸਨ। ਉਥੇ ਹੀ 22 ਸਾਲ ਵੱਡੇ ਵਿਅਕਤੀ ਨਾਲ ਮੰਗਣੀ ਕਰਨ 'ਤੇ ਉੱਠੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੈਰੋਲ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਲਿਵਰਪੂਲ ਕਲੱਬ ਦੀ ਫੈਨ ਰਹੀ ਹਾਂ। ਮੈਂ ਇਯਾਨ ਨੂੰ ਟੀ. ਵੀ. 'ਤੇ ਖੇਡਦੇ ਦੇਖਦੀ ਸੀ। ਮੇਰੀ ਫੈਮਿਲੀ ਵੀ ਇਯਾਨ ਨੂੰ ਪਸੰਦ ਕਰਦੀ ਸੀ। ਵੈਸੇ ਵੀ ਇਯਾਨ ਉਮਰ ਦੇ ਨਾਲ ਹੋਰ ਜਵਾਨ ਹੁੰਦਾ ਜਾ ਰਿਹਾ ਹੈ।
ਸਾਡੀ ਤੇਜ਼ ਗੇਂਦਬਾਜ਼ੀ 'ਚ ਕੋਈ ਕਮੀ ਨਹੀਂ : ਮੰਧਾਨਾ
NEXT STORY