ਨਵੀਂ ਦਿੱਲੀ– ਮੌਜੂਦਾ ਸੈਸ਼ਨ ’ਚ ਦੁਨੀਆ ’ਚ ਲੌਂਗ ਜੰਪ ’ਚ ਸਰਵਸ੍ਰੇਸ਼ਠ ਛਲਾਂਗ ਲਗਾਉਣ ਵਾਲੇ ਜੇਸਵਿਨ ਐਲਡ੍ਰਿਨ ਨੇ ਸਵਿਟਜ਼ਰਲੈਂਡ ’ਚ ਸੀ. ਆਈ. ਟੀ. ਆਈ. ਯੂ. ਐੱਸ. ਮੀਟਿੰਗ ’ਚ 8.22 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ ਇਹ ਐਲਡ੍ਰਿਨ ਦੇ ਕਰੀਅਰ ਦੇ ਚੌਥਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਨਾਲ ਪਿਛਲੇ 5 ਮਹੀਨਿਆਂ ’ਚ ਸਰਵਸ੍ਰੇਸ਼ਠ ਕੋਸ਼ਿਸ਼ ਹੈ।
ਇਹ ਵੀ ਪੜ੍ਹੋ- ਇਸ ਸਾਲ ਦੇਸ਼ ਭਰ 'ਚ 1,000 'ਖੇਲੋ ਇੰਡੀਆ ਕੇਂਦਰ' ਖੋਲ੍ਹੇ ਜਾਣਗੇ : ਅਨੁਰਾਗ ਠਾਕੁਰ
ਇਸ 21 ਸਾਲਾ ਖਿਡਾਰੀ ਨੇ 2 ਮਾਰਚ ਨੂੰ ਬੇਲਲਾਰੀ ’ਚ ਰਾਸ਼ਟਰੀ ਓਪਨ ਜੰਪ ਪ੍ਰਤੀਯੋਗਿਤਾ ਦੌਰਾਨ 8.42 ਮੀਟਰ ਦੀ ਛਲਾਂਗ ਲਗਾਈ ਸੀ, ਜਿਹੜੀ ਇਸ ਸੈਸ਼ਨ ’ਚ ਹੁਣ ਤਕ ਦੀ ਦੁਨੀਆ ’ਚ ਸਰਵਸ੍ਰੇਸ਼ਠ ਹੈ। ਉਸ ਨੇ ਮਈ ’ਚ ਹਵਾਨਾ (ਕਿਊਬਾ) ’ਚ 8 ਮੀਟਰ ਤੋਂ ਵੱਧ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ- ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : PM ਮੋਦੀ ਨੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਕੀਤੀ ਤਾਰੀਫ਼
ਬਰਲਿਨ ’ਚ ਸੀ. ਆਈ. ਟੀ. ਆਈ. ਯੂ. ਐੱਸ. ਮੀਟਿੰਗ ਵਿਸ਼ਵ ਐਥਲੈਟਿਕਸ ਟੂਰ ’ਤੇ ਕਾਂਸੀ ਪੱਧਰ ਦੀ ਪ੍ਰਤੀਯੋਗਿਤਾ ਹੈ। ਜੂਨ ’ਚ ਭੁਵਨੇਸ਼ਵਰ ’ਚ ਰਾਸ਼ਟਰੀ ਅੰਤਰਰਾਜੀ ਚੈਂਪੀਅਨਸ਼ਿਪ ’ਚ 7.98 ਮੀਟਰ ਦੀ ਕੋਸ਼ਿਸ਼ ਦੇ ਨਾਲ ਚਾਂਦੀ ਤਮਗਾ ਜਿੱਤਣ ਵਾਲੇ ਐਲਡ੍ਰਿਨ ਨੇ ਹੰਗਰੀ ਦੇ ਬੁਡਾਪੇਸਟ ’ਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ (19-27 ਅਗਸਤ) ਲਈ ਕੁਆਲੀਫਾਈ ਕਰ ਲਿਆ ਹੈ। ਫਿਟਨੈੱਸ ਸਮੱਸਿਆਵਾਂ ਦੇ ਕਾਰਨ ਉਸ ਨੇ ਜੁਲਾਈ ’ਚ ਏਸ਼ੀਆਈ ਚੈਂਪੀਅਨਸ਼ਿਪ ’ਚ ਹਿੱਸਾ ਨਹੀਂ ਲਿਆ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀ ਅਦਿੱਤੀ ਨੇ ਰਚਿਆ ਇਤਿਹਾਸ, 17 ਸਾਲ ਦੀ ਉਮਰ ’ਚ ਬਣੀ ਵਿਸ਼ਵ ਤੀਰਅੰਦਾਜ਼ੀ ਚੈਂਪੀਅਨ
NEXT STORY