ਪੁਣੇ- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ. ਐੱਲ. ਰਾਹੁਲ ਦੇ ਲਈ ਇਸ ਸੀਜ਼ਨ ਵਿਚ ਦੌੜਾਂ ਤਾਂ ਜ਼ਰੂਰ ਆ ਰਹੀਆਂ ਹਨ ਪਰ ਕਈ ਮੌਕੇ ਅਜਿਹੇ ਵੀ ਬਣ ਰਹੇ ਹਨ, ਜਦੋ ਉਹ ਖਾਤਾ ਖੋਲ੍ਹਣ ਦੇ ਲਈ ਸੰਘਰਸ਼ ਕਰਦੇ ਹੋਏ ਨਜ਼ਰ ਆਉਂਦੇ ਹਨ। ਟੂਰਨਾਮੈਂਟ ਵਿਚ 2 ਵਾਰ ਗੋਲਡਨ ਡਕ ਦਾ ਸ਼ਿਕਾਰ ਹੋ ਚੁੱਕੇ ਕੇ. ਐੱਲ. ਰਾਹੁਲ ਦੇ ਲਈ ਸ਼ਨੀਵਾਰ ਦਾ ਦਿਨ ਵੀ ਵਧੀਆ ਨਹੀਂ ਰਿਹਾ। ਪੁਣੇ ਦੇ ਸਟੇਡੀਅਮ ਵਿਚ ਕੋਲਕਾਤਾ ਦੇ ਵਿਰੁੱਧ ਮੈਚ ਵਿਚ ਉਹ ਡਾਇਮੰਡ ਡਕ ਦਾ ਸ਼ਿਕਾਰ ਹੋ ਗਏ। ਮੈਚ ਦੀ ਪਹਿਲੇ ਓਵਰ ਵਿਚ ਜਦੋ ਕੇ. ਐੱਲ. ਰਾਹੁਲ ਨਾਨ ਸਟ੍ਰਾਈਕ ਐਂਡ 'ਤੇ ਸੀ ਤਾਂ ਇਕ ਦੌੜ ਲੈਣ ਸਮੇਂ ਸ਼੍ਰੇਅਸ ਅਈਅਰ ਨੇ ਰਨ ਆਊਟ ਕਰ ਦਿੱਤਾ। ਅਜਿਹੇ ਵਿਚ ਰਾਹੁਲ ਗੋਲਡਨ ਡਕ (ਬਿਨਾਂ ਇਕ ਵੀ ਗੇਂਦ ਖੇਡੇ) ਹੋ ਕੇ ਪੈਵੇਲੀਅਨ ਪਰਤ ਗਏ।
ਇਹ ਖ਼ਬਰ ਪੜ੍ਹੋ- IPL ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸਪਿਨਰ ਬਣੇ ਚਾਹਲ, ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ
ਕੇ. ਐੱਲ. ਰਾਹੁਲ ਦੇ ਇਸ ਸੀਜ਼ਨ ਵਿਚ ਡਕ
0(1) ਬਨਾਮ ਗੁਜਰਾਤ, ਵਾਨਖੇੜੇ
0(1) ਬਨਾਮ ਰਾਜਸਥਾਨ, ਵਾਨਖੇੜੇ
0(0) ਬਨਾਮ ਕੋਲਕਾਤਾ, ਪੁਣੇ
ਇਹ ਖ਼ਬਰ ਪੜ੍ਹੋ- ਜੋਸ ਬਟਲਰ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਰਾਜਸਥਾਨ ਵਲੋਂ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
ਰਾਹੁਲ ਪਿਛਲੇ 2ਵੇਂ ਮੈਚਾਂ ਵਿਚ ਜਦੋਂ ਜ਼ੀਰੋ 'ਤੇ ਆਊਟ ਹੋਏ ਤਾਂ ਲਖਨਊ ਨੂੰ ਹਾਰ ਝਲਣੀ ਪਈ ਸੀ।
ਮੈਚ ਦੀ ਗੱਲ ਕਰੀਏ ਤਾਂ ਕੇ. ਐੱਲ. ਰਾਹੁਲ ਦੇ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ ਉਸਦੇ ਨਾਲ ਸਾਥ ਡੀ ਕਾਕ ਨੇ ਪਾਰੀ ਨੂੰ ਸੰਭਾਲਿਆ। ਡੀ ਕਾਕ ਨੇ 50 ਤਾਂ ਦੀਪਕ ਹੁੱਡਾ ਨੇ 41 ਦੌੜਾਂ ਬਣਾਈਆਂ। ਮੱਧ ਕ੍ਰਮ ਵਿਚ ਕਰੁਣਾਲ ਪੰਡਯਾ ਨੇ 25, ਆਯੂਸ਼ ਨੇ 15, ਅੰਤ ਦੇ ਓਵਰਾਂ ਵਿਚ ਸਟੋਇਨਸ ਨੇ 14 ਗੇਂਦਾਂ ਵਿਚ 28 ਤਾਂ ਹੋਲਡਰ ਨੇ 13 ਦੌੜਾਂ ਦੀ ਬਦੌਲਤ ਲਖਨਊ 176 ਦੌੜਾਂ ਤੱਕ ਪਹੁੰਚ ਸਕਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
IPL 2022 : ਲਖਨਊ ਨੇ ਕੋਲਕਾਤਾ ਨੂੰ 75 ਦੌੜਾਂ ਨਾਲ ਹਰਾਇਆ
NEXT STORY